Corona Virus
ਕੋਰੋਨਾ ਦੇ ਵਧਦੇ ਅਸਰ ਨੂੰ ਦੇਖਦੇ ਹੋਏ ਸੁਰੱਖਿਆ ਲਈ ਮੁਕਤਸਰ ‘ਚ ਲਗਾਇਆ ਨਾਈਟ ਕਰਫ਼ਿਊ

ਪੰਜਾਬ ਸਰਕਾਰ ਨੇ ਕੋਰੋਨਾ ਦੇ ਵਧਦੇ ਅਸਰ ਨੂੰ ਦੇਖਦੇ ਹੋਏ ਪੰਜਾਬ ਦੇ ਕੁਝ ਜਿਲ੍ਹਿਆਂ ‘ਚ ਕਰਫ਼ਿਊ ਲਗਾਇਆਂ ਹੈ। ਹੁਣ ਪੰਜਾਬ ਸਰਕਾਰ ਨੇ ਫਿਰ ਮੁਕਤਸਰ ‘ਚ ਨਾਈਟ ਕਰਫ਼ਿਊ ਲਗਾਉਣ ਦਾ ਐਲਾਨ ਕਰ ਦਿੱਤਾ ਹੈ। ਇਸ ਤੋਂ ਪਹਿਲਾ ਸਕੂਲ ਬੰਦ ਕਰ ਦਾ ਨਿਰਦੇਸ਼ ਦਿੱਤਾ ਗਿਆ ਸੀ ਫਿਰ ਬਾਅਦ ‘ਚ ਸ਼ਨਿਚਰਵਾਰ ਨੂੰ ਸਾਰੇ ਕੇਂਦਰ ਵੀ ਬੰਦ ਕਰਨ ਦੇ ਨਿਰਦੇਸ਼ ਦਿੱਤੇ ਹਨ। ਨਾਇਟ ਕਰਫ਼ਿਊ ਹੁਣ ਤੱਕ 10 ਜ਼ਿਲ੍ਹਿਆਂ ‘ਚ ਲਗਾ ਦਿੱਤਾ ਗਿਆ ਹੈ। ਪੰਜਾਬ ਵਿੱਚ ਕੋਰੋਨਾ ਦੀ ਡਰ ਫਿਰ ਤੋਂ ਵੱਧਦਾ ਜਾ ਰਿਹਾ ਹੈ। ਪੰਜਾਬ ‘ਚ ਇਕ ਹੀ ਦਿਨ ਵਿਚ ਕੋਰੋਨਾ ਦੇ 1515 ਕੇਸ ਸਾਹਮਣੇ ਆਏ ਹਨ ਜਿਸ ਵਿੱਚੋਂ 22 ਲੋਕਾਂ ਦੀ ਮੌਤ ਹੋ ਗਈ ਹੈ।
ਪੰਜਾਬ ਦੇ 7 ਜ਼ਿਲ੍ਹਿਆਂ ‘ਚ ਸ਼ਨੀਚਰਵਾਰ ਨੂੰ 100 ਤੋਂ ਜ਼ਿਆਦਾ ਨਵੇਂ ਕੋਰੋਨਾ ਦੇ ਮਾਮਲੇ, ਜਿਸ ਵਿੱਚੋਂ ਹੁਸ਼ਿਆਰਪੁਰ ‘ਚ ਸਭ ਤੋਂ ਜ਼ਿਆਦਾ 211, ਲੁਧਿਆਣਾ ‘ਚ 180, ਪਟਿਆਲਾ ‘ਚ 162, ਜਲੰਧਰ ‘ਚ 179, ਨਵਾਂਸਹਿਰ ‘ਚ 137, ਮੋਹਾਲੀ ‘ਚ 125, ਤੇ ਅੰਮ੍ਰਿਚਸਰ ਚ 103 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ ਸੂਬਿਆਂ ‘ਚ 212 ਕੋਰੋਨਾ ਮਰੀਜ਼ਾ ਨੂੰ ਆਕਸੀਜਨ ਤੇ 24 ਗੰਭੀਰ ਮਰੀਜ਼ਾ ਨੂੰ ਵੈਂਟੀਲੇਅਰ ਸਪੋਰਟ ‘ਤੇ ਰੱਖਿਆ ਗਿਆ ਹੈ। ਇਹ ਚੱਲਦਿਆਂ 8 ਜ਼ਿਲ੍ਹਿਆਂ ‘ਚ ਸ਼ਨਿਚਰਵਾਰ ਨੂੰ 22 ਲੋਕਾਂ ਦੀ ਮੌਤ ਹੋ ਗਈ ਹੈ। ਅਰੁਣਾ ਚੌਧਰੀ ਨੇ ਪੰਜਾਬ ‘ਚ ਆਂਗਨਵਾੜੀ ਕੇਂਦਰ ਬੰਦ ਕਰਨ ਦੇ ਮਾਮਲੇ ‘ਚ ਕਿਹਾ ਕਿ ਬੱਚਿਆਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਕਦਮ ਚੁੱਕਿਆ ਹੈ। ਬੇਸ਼ੱਕ ਆਂਗਨਵਾੜੀ ਕੇਂਦਰ ਬੰਦ ਕੀਤੇ ਜਾ ਰਹੇ ਹਨ ਪਰ ਬੱਚਿਆਂ ਤੇ ਹੋਰ ਲਾਭਪਾਤਰੀਆਂ ਨੂੰ ਰਾਸ਼ਨ ਤੇ ਹੋਰ ਸੱਮਗਰੀ ਆਂਗਨਵਾੜੀ ਵਰਕਰਾਂ ਵੱਲੋਂ ਘਰ-ਘਰ ਵੰਡੀ ਜਾਵੇਗੀ।