Uncategorized
‘ਛਣਕਾਟੇ’ ਵਾਲੀ ਨੀਲੂ ਸਾਲਾਂ ਬਾਅਦ ਆਈ ਨਜ਼ਰ

30 ਅਕਤੂਬਰ 2023: ਛਣਕਾਟਾ’ ਸੀਰੀਜ਼ ਨੂੰ ਤਾਂ ਕੋਈ ਵੀ ਹਾਲੇ ਤੱਕ ਭੁਲਾ ਨਹੀਂ ਸਕਿਆ ਹੈ। ਅੱਜ ਵੀ ਛਣਕਾਟੇ ਦੀ ਵੀਡੀਓ ਦੇਖ ਕੇ ਪੁਰਾਣੀਆਂ ਯਾਦਾਂ ਤਾਜ਼ੀਆਂ ਹੋ ਜਾਂਦੀਆਂ ਹਨ। ਇਸ ਦੇ ਨਾਲ ਨਾਲ ਹਰ ਕੋਈ ਇਹ ਜਾਨਣ ਲਈ ਵੀ ਉਤਸੁਕ ਰਹਿੰਦਾ ਹੈ ਕਿ ਛਣਕਾਟਾ ਦੀ ਨੀਲੂ ਤੇ ਬਾਲਾ ਅੱਜ ਕੱਲ੍ਹ ਕਿੱਥੇ ਹਨ ਤੇ ਕੀ ਕਰ ਰਹੇ ਹਨ। ਤਾਂ ਅਸੀਂ ਤੁਹਾਨੂੰ ਇਹ ਤਾਂ ਨਹੀਂ ਦੱਸ ਸਕਦੇ ਕਿ ਇਹ ਦੋਵੇਂ ਅੱਜ ਕੱਲ ਕੀ ਕਰ ਰਹੇ ਹਨ, ਪਰ ਇਹ ਜ਼ਰੂਰ ਦੱਸ ਦਿੰਦੇ ਹਾਂ ਕਿ ਸਾਰਿਆਂ ਦੀ ਚਹੇਤੀ ਨੀਲੂ ਦਾ ਲੰਬੇ ਸਮੇਂ ਬਾਅਦ ਇੱਕ ਵੀਡੀਓ ਸਾਹਮਣੇ ਆਇਆ ਹੈ।
ਨੀਲੂ ਸ਼ਰਮਾ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਲੰਬੇ ਬਾਅਦ ਉਸ ਨੂੰ ਫਿਰ ਤੋਂ ਦੇਖ ਕੇ ਪ੍ਰਸ਼ੰਸਕ ਕਾਫੀ ਖੁਸ਼ ਹਨ। ਖੈਰ ਇਹ ਵੀਡੀਓ ਨੀਲੂ ਦੇ ਕਿਸੇ ਗਾਣੇ ਜਾਂ ਫਿਲਮ ਦਾ ਨਹੀਂ ਹੈ, ਬਲਕਿ ਅਦਾਕਾਰਾ ਇੱਕ ਬਹੁਤ ਹੀ ਨੇਕ ਕੰਮ ਲਈ ਆਪਣਾ ਸਹਿਯੋਗ ਦੇਣ ਲਈ ਅੱਗੇ ਆਈ ਹੈ। ਨੀਲੂ ਸ਼ਰਮਾ ਨੇ ਵੀਡੀਓ ‘ਚ ਕਿਹਾ ਕਿ ਪੰਜਾਬ ਦਾ ਨੌਜਵਾਨ ਅੱਜ ਕੱਲ੍ਹ ਨਸ਼ਿਆਂ ‘ਚ ਡੁੱਬਿਆ ਹੋਇਆ, ਉਨ੍ਹਾਂ ਨੂੰ ਇਹ ਸਭ ਦੇਖ ਕੇ ਬਹੁਤ ਹੀ ਦੁੱਖ ਲੱਗਦਾ ਹੈ। ਇਸੇ ਦੇ ਤਹਿਤ ਨਸ਼ਾ ਵਿਰੋਧੀ ਮੁਹਿੰਮ ਦਾ ਸਮਰਥਨ ਕਰਨ ਲਈ 16 ਨਵੰਬਰ 2023 ਨੂੰ ਸਾਈਕਲ ਰੈਲੀ ਕੱਢੀ ਜਾ ਰਹੀ ਹੈ। ਦੱਸ ਦਈਏ ਕਿ ਇਸ ਵੀਡੀਓ ਨੂੰ ਜਸਵਿੰਦਰ ਭੱਲਾ ਉਰਫ ਛਣਕਾਟੇ ਦੇ ਚਾਚਾ ਚਤਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤਾ ਹੈ।