Connect with us

India

ਇਨਸਾਫ਼ ਦੇ 7 ਸਾਲ, ਦੋਸ਼ੀਆਂ ਦੀ ਹੋਈ ਨਾਕਾਮ ਚਾਲ

Published

on

ਦਿੱਲੀ ‘ਚ ਅੱਜ (ਸ਼ੁਕਰਵਾਰ) ਨੂੰ 5:50 ਵਜੇ ਸਵੇਰ ਨਿਰਭਿਆ ਦੇ ਦੋਸ਼ੀਆਂ ਨੂੰ ਤਿਹਾੜ ਜੇਲ੍ਹ ਦੇ ਵਿਚ ਤਕਰੀਬਨ 7 ਸਾਲ ਬਾਅਦ ਹੋਈ ਫਾਂਸੀ। ਦੱਸ ਦਈਏ ਕਿ ਨਿਰਭਿਆ ਦੇ ਦੋਸ਼ੀ ਵਿਨੈ, ਅਕਸ਼ੈ, ਮੁਕੇਸ਼ ਤੇ ਪਵਨ ਗੁਪਤਾ ਨੂੰ ਤਕਰੀਬਨ ਅੱਧੇ ਘੰਟੇ ਤੱਕ ਫਾਂਸੀ ‘ਤੇ ਲਟਕਾਇਆ ਗਿਆ ‘ਤੇ 6 ਵਜ ਕੇ 10 ਮਿੰਟ ‘ਤੇ ਡਾਕਟਰ ਵਲੋਂ ਚਾਰੇ ਦੋਸ਼ੀਆਂ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ ਗਿਆ। ਇਹਨਾਂ ਦੋਸ਼ੀਆਂ ਦੀਆਂ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

ਦੇਸ਼ ਦੀ ਰਾਜਧਾਨੀ ‘ਚ ਹੋਈ ਇਸ ਘਟਨਾ ਨੇ ਪੂਰੇ ਦੇਸ਼ ਨੂੰ ਝਕਝੋਰ ਦਿੱਤਾ ਸੀ। ਨਿਰਭਿਆ ਦੇ ਕੇਸ ਨੂੰ ਦੇਖਦੇ ਹੋਏ ਵੱਡੇ ਵੱਡੇ ਡਾਕਟਰਾਂ ਵਲੋਂ ਵੀ ਇਹ ਕਹਿ ਦਿੱਤਾ ਗਿਆ ਕਿ ਇੰਨੇ ਸਾਲ ਦਾ ਤਜੁਰਬਾ ਹੈ ਪਰ ਇਹ ਹੁਣ ਤੱਕ ਦਾ ਸਬਤੋਂ ਦਰਦਨਾਕ ਕੇਸ ਹੈ ਜਿਸਨੂੰ ਦੇਖ ਕੇ ‘ਤੇ ਇਸਦੇ ਬਾਰੇ ਸੁਣਕੇ ਸਾਰੀਆਂ ਦੀ ਅਂਖਾਂ ‘ਚ ਹੰਜੂ ਆ ਗਏ ਸੀ। ਇਸ ਘਟਨਾ ਤੋਂ ਬਾਅਦ ਸੜਕਾਂ ਉਤੇ ਲੋਕਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ ਤਾਂ ਨਿਰਭਿਆ ਨੂੰ ਛੇਤੀ ਇਨਸਾਫ਼ ਮਿਲਣ। ਛੇਤੀ ਇਨਸਾਫ਼ ਤਾਂ ਕਿ ਮਿਲਿਆ ਨਿਰਭਿਆ ਦੀ ਮਾਂ ਦਾ ਸੰਘਰਸ਼ ਪੂਰੀ ਦੁਨੀਆ ਨੇ 7 ਸਾਲ ਤੱਕ ਦੇਖਿਆ ਤੇ ਹੁਣ ਜਾ ਕੇ 7 ਸਾਲ ਤੋਂ ਬਾਅਦ ਨਿਰਭਿਆ ਨੂੰ ਇਨਸਾਫ਼ ਮਿਲਿਆ ‘ਤੇ ਨਿਰਭਿਆ ਦੀ ਮਾਂ ਦੇ ਨਾਲ ਲੋਕਾਂ ਦੀ ਖੁਸ਼ੀ ਹਰ ਕੋਈ ਦੇਖ ਸਕਦਾ ਹੈ ਇਸ ਖੁਸ਼ੀ ‘ਚ ਲੋਕਾਂ ਵਲੋਂ ਮਿਠਾਈਆਂ ਨਾਲ ਜਸ਼ਨ ਵੀ ਮਨਾਇਆ ਗਿਆ।

https://www.facebook.com/WorldPunjabiTV/videos/230608711413871/