Connect with us

Punjab

ਮੋਹਾਲੀ ਪਿੰਡ ਵਿੱਚ ਕੋਈ ਨਹੀ ਆਇਆ ਸੈਨੀਟਾਈਜ਼ ਕਰਨ, ਲੋੜਵੰਦਾ ਨੂੰ 1500 ਦੇ ਕਰੀਬ ਆਟੇ ਦੀਆਂ ਥੈਲੀਆਂ ਵੰਡੀਆਂ

Published

on


ਮੋਹਾਲੀ,1 ਅਪ੍ਰੈਲ ( ਬਲਜੀਤ ਮਰਵਾਹਾ ) : ਜਦੋ ਤੋਂ ਕੋਰੋਨਾ ਮਹਾਂਮਾਰੀ ਦਾ ਕਹਿਰ ਸ਼ੁਰੂ ਹੋਇਆ ਹੈ, ਉਦੋਂ ਤੋਂ ਲੈ ਕੇ ਅੱਜ ਤੱਕ ਮੋਹਾਲੀ ਪਿੰਡ ਵਿੱਚ ਸੈਨੀਟਾਈਜ਼ ਕਰਨ ਕੋਈ ਨਹੀਂ ਆਇਆ ਹੈ। ਇਹ ਹਾਲ ਤਦ ਹੈ ਜਦੋ ਇਹ ਪਿੰਡ ਨਗਰ ਨਿਗਮ ਦਾ ਸਭ ਤੋਂ ਵੱਡਾ ਪਿੰਡ ਹੈ ਤੇ ਇੱਥੇ 3 ਐੱਮਸੀ ਹਨ। ਪਿੰਡ ਵਾਸੀ ਬਲਵਿੰਦਰ ਸਿੰਘ ਸਹੋਤਾ ਨੇ ਦੱਸਿਆ ਕਿ ਇੱਕ ਮਹੀਨੇ ਤੋਂ ਜ਼ਿਆਦਾ ਸਮਾਂ ਬੀਤਣ ਦੇ ਬਾਵਜੂਦ ਇੱਥੇ ਕੋਈ ਵੀ ਪਿੰਡ ਦੀ ਖ਼ਬਰ ਲੈਣ ਨਹੀਂ ਆਇਆ,ਜਦੋ ਕਿ ਉਹ ਮੋਹਾਲੀ ਸ਼ਹਿਰ ਦੇ ਵਿੱਚ ਬੈਠੇ ਹਨ । ਇਸੇ ਪਿੰਡ ਦੇ ਨਾਮ ਤੇ ਇੰਨਾ ਵੱਡਾ ਸ਼ਹਿਰ ਤੇ ਜ਼ਿਲਾ ਵਸਿਆ ਹੋਇਆ ਹੈ । ਪਿੰਡ ਵਾਸੀ ਸਰਬਪ੍ਰੀਤ ਸਿੰਘ ਢੀਂਡਸਾ ਨੇ ਦਵਾਈ ਦਾ ਇੰਤਜ਼ਾਮ ਕੀਤਾ ਅਤੇ ਬੁੱਧਵਾਰ ਨੂੰ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਗਲੀਆਂ, ਮੋਹੱਲੇ ਅਤੇ ਘਰਾਂ ਨੂੰ ਸੈਨੀਟਾਈਜ਼ ਕੀਤਾ । ਇਸ ਤੋਂ ਇਲਾਵਾ ਪਿੰਡ ਵਿੱਚ ਸਥਾਨਕ ਵਿਧਾਇਕ ਤੇ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ,ਮੋਹਾਲੀ ਸਹਿਕਾਰੀ ਬੈਂਕ ਦੇ ਚੇਅਰਮੈਨ ਅਮਰਜੀਤ ਸਿੰਘ ਜੀਤੀ ਸਿੱਧੂ ਅਤੇ ਰਵਿੰਦਰ ਸਿੰਘ ਵੱਲੋਂ 1500 ਦੇ ਕਰੀਬ ਆਟੇ ਦੀਆਂ ਥੈਲੀਆਂ ਲੋੜਵੰਦਾ ਨੂੰ ਵੰਡੀਆਂ ਜਾ ਚੁੱਕੀਆਂ ਹਨ।