World
ਉੱਤਰੀ ਕੋਰੀਆ ਨੇ ਪਾਣੀ ਦੇ ਅੰਦਰ ਹਮਲੇ ਕਰਨ ਦੇ ਸਮਰੱਥ ਪ੍ਰਮਾਣੂ ਡਰੋਨ ਦਾ ਕੀਤਾ TEST
ਉੱਤਰੀ ਕੋਰੀਆ ਨੇ ਪਾਣੀ ਦੇ ਅੰਦਰ ਹਮਲੇ ਕਰਨ ਦੇ ਸਮਰੱਥ ਪ੍ਰਮਾਣੂ ਡਰੋਨ ਦਾ ਪ੍ਰੀਖਣ ਕੀਤਾ ਹੈ। ਜਿਸ ਦੌਰਾਨ ਅਧਿਕਾਰਤ ਕੋਰੀਅਨ ਸੈਂਟਰਲ ਨਿਊਜ਼ ਏਜੰਸੀ (ਕੇਸੀਐਨਏ) ਨੇ ਸ਼ੁੱਕਰਵਾਰ ਨੂੰ ਇਹ ਰਿਪੋਰਟ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਮੰਗਲਵਾਰ ਨੂੰ ਰਿਵੋਨ ਕਾਉਂਟੀ ਦੇ ਤੱਟ ‘ਤੇ ਇਕ ਡਰਿਲ ਲਈ ਤੈਨਾਤ ਡਰੋਨ ਅੰਦਰ ਧਮਾਕਾ ਹੋ ਗਿਆ।
ਰਿਪੋਰਟ ਮੁਤਾਬਕ ਇਹ ਡਰੋਨ ਇੰਨਾ ਖਤਰਨਾਕ ਹੈ ਕਿ ਇਸ ਦਾ ਹਮਲਾ ਪਾਣੀ ਦੇ ਅੰਦਰ ਸੁਨਾਮੀ ਲਿਆ ਸਕਦਾ ਹੈ। ਇਸ ਨੂੰ ਜੰਗ ਦੇ ਸਮੇਂ ਦੁਸ਼ਮਣ ਦੀ ਜਲ ਸੈਨਾ ਨੂੰ ਨਸ਼ਟ ਕਰਨ ਦੇ ਉਦੇਸ਼ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਿਓਂਗਯਾਂਗ ਨੇ ਨਕਲੀ ਪ੍ਰਮਾਣੂ ਹਥਿਆਰਾਂ ਨਾਲ ਲੈਸ ਦੋ ਹਵਾਸਲ-1 ਅਤੇ ਦੋ ਹਵਾਸਲ-2 ਰਣਨੀਤਕ ਕਰੂਜ਼ ਮਿਜ਼ਾਈਲਾਂ ਦੇ ਪ੍ਰੀਖਣ ਦੀ ਵੀ ਪੁਸ਼ਟੀ ਕੀਤੀ ਹੈ। ਸਮਾਚਾਰ ਏਜੰਸੀ ਦੇ ਅਨੁਸਾਰ, ਦੱਸਿਆ ਜਾ ਰਿਹਾ ਹੈ ਕਿ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਅਮਰੀਕਾ-ਦੱਖਣੀ ਕੋਰੀਆ ਦੇ ਸੰਯੁਕਤ ਫੌਜੀ ਅਭਿਆਸਾਂ ਦੇ ਜਵਾਬ ਵਿੱਚ ਨਿੱਜੀ ਤੌਰ ‘ਤੇ ਇਹ ਪ੍ਰੀਖਣ ਕੀਤਾ।