Punjab
ਹੁਣ ਗੁਰਦਾਸਪੁਰ ਤੋਂ ਦਿੱਲੀ ਨੂੰ ਚੱਲੇਗੀ 4 ਟਾਈਮ ਪੰਜਾਬ ਰੋਡਵੇਜ਼ ਦੀ ਬੱਸ

ਪੰਜਾਬ ਸਰਕਾਰ ਦੇ ਵੱਲੋਂ ਆਮ ਲੋਕਾਂ ਦੀ ਸਹੂਲਤ ਲਈ ਇੱਕ ਵੱਡਾ ਉਪਰਾਲਾ ਕੀਤਾ ਗਿਆ ਹੈ ਜਿਸਦੇ ਚੱਲਦੇ ਹੁਣ ਗੁਰਦਾਸਪੁਰ ਤੋ ਦਿੱਲੀ ਨੂੰ ਪੰਜਾਬ ਰੋਡਵੇਜ਼ ਦੀ ਸਰਕਾਰੀ ਬੱਸ 4 ਟਾਈਮ ਚੱਲੇਗੀ| ਜਿਸ ਨੂੰ ਅੱਜ ਗੁਰਦਾਸਪੁਰ ਦੇ ਬਾਬਾ ਬੰਦਾ ਸਿੰਘ ਬਹਾਦਰ ਬੱਸ ਟਰਮੀਨਲ ਵਿਖੇ ਪੰਜਾਬ ਰੋਡਵੇਜ ਦੇ ਜਨਰਲ ਮੈਨੇਜਰ ਭੁਪਿੰਦਰ ਸਿੰਘ ਤੇ ਨਗਰ ਸੁਧਾਰ ਟਰਸਟ ਗੁਰਦਾਸਪੁਰ ਦੇ ਕਾਰਜ ਸਾਧਕ ਅਫਸਰ ਮਨੋਜ ਸ਼ਰਮਾ ਵਲੋਂ ਝੰਡੀ ਦੇ ਕੇ ਰਵਾਨਾ ਕੀਤਾ ਗਿਆ| ਇਸ ਮੌਕੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਹੁਣ ਗੁਰਦਾਸਪੁਰ ਦੇ ਬੱਸ ਸਟੈਂਡ ਤੋਂ ਰੋਜ਼ 4 ਬੱਸਾਂ ਅਲੱਗ-ਅਲੱਗ ਟਾਈਮ ਨਾਲ ਦਿੱਲੀ ਵਾਸਤੇ ਚੱਲਣ ਗਿਆ,ਜਿਸਦੇ ਨਾਲ ਹੁਣ ਆਮ ਲੋਕਾਂ ਨੂੰ ਦਿੱਲੀ ਆਪਣੇ ਕੰਮਾਕਾਜਾਂ ਵਾਅਤੇ ਜਾਣਾ ਆਸਾਨ ਹੋ ਗਿਆ ਹੈ ਇਸ ਕਰਕੇ ਪੰਜਾਬ ਸਰਕਾਰ ਨੇ ਲੋਕਾਂ ਵਾਸਤੇ ਇਹ ਵੱਡਾ ਉਪਰਾਲਾ ਕੀਤਾ ਹੈ|