Corona Virus
ਹੁਣ ਚੰਡੀਗੜ੍ਹ ‘ਚ ਕੋਰੋਨਾ ਦੇ ਹੋਏ ਕੁਲ 15 ਮਰੀਜ਼

ਚੰਡੀਗੜ੍ਹ , 30 ਮਾਰਚ, ( ਬਲਜੀਤ ਮਰਵਾਹਾ ) : ਚੰਡੀਗੜ੍ਹ ਵਿੱਖੇ 15 ਮਰੀਜ਼ ਕੋਰੋਨਾ ਦੇ ਹੋਣ ਦੀ ਪੁਸ਼ਟੀ ਹੋ ਗਈ ਹੈ। ਦੱਸ ਦਈਏ ਕਿ ਇਹ ਪੁਸ਼ਟੀ ਚੰਡੀਗੜ੍ਹਪ੍ਰਸ਼ਾਸ਼ਨ ਦੇ ਬੁਲਾਰੇ ਵਲੋਂ ਕੀਤੀ ਗਈ ਹੈ। ਬੀਤੇ ਕੱਲ ਤੱਕ 13 ਕੇਸ ਕੋਰੋਨਾ ਮਰੀਜ਼ਾਂ ਦੇ ਸਾਹਮਣੇ ਆ ਚੁੱਕੇ ਹਨ। ਜਿਹਨਾਂ ਵਿੱਚੋ 5 ਮਾਮਲੇ ਬੀਤੇ ਕਲ ਹੀ ਸਾਹਮਣੇਆਏ ਸਨ। ਹੁਣ 2 ਨਵੇਂ ਕੇਸ ਚੰਡੀਗੜ੍ਹ ਵਿੱਚ ਆਏ ਹਨ ਉਹਨਾਂ ਵਿੱਚੋ ਇਕ ਮਰੀਜ਼ ਖੁਦ ਡਾਕਟਰ ਹੈ ਜੋ ਮੋਹਾਲੀ ਦੇ ਇਕ ਪ੍ਰਾਈਵੇਟ ਹਸਪਤਾਲ ਵਿੱਚ ਨੌਕਰੀ ਕਰਦਾਹੈ ਅਤੇ ਚੰਡੀਗੜ੍ਹ ਦੇ ਸੈਕਟਰ 49 ਵਿੱਖੇ ਰਹਿੰਦਾ ਹੈ। ਜਦਕਿ ਦੂਸਰਾ ਮਰੀਜ਼ ਉਹ ਹੈ ਜੋ ਨਵਾਂਗਾਉ ਜ਼ਿਲ੍ਹਾ ਮੋਹਾਲੀ ਵਿੱਖੇ ਕੋਰੋਨਾ ਵਾਇਰਸ ਨਾਲ ਮਾਰੇ ਗਏ ਦੇਸੰਪਰਕ ਵਿੱਚ ਆਇਆ ਸੀ। ਦੁਨੀਆ ਭਰ ਵਿੱਚ ਚੱਲ ਰਹੀ ਕੋਰੋਨਾ ਮਹਾਂਮਾਰੀ ਦਾ ਅਸਰ ਆਏ ਦਿਨ ਚੰਡੀਗੜ੍ਹ ਵਿੱਚ ਵੀ ਵੱਧਦਾ ਜਾ ਰਿਹਾ ਹੈ। ਸੋਮਵਾਰ ਨੂੰਇਸਦੇ 5 ਨਵੇਂ ਮਾਮਲੇ ਸਾਹਮਣੇ ਆਏ ਸਨ। ਪਹਿਲਾ ਨਵਾਂ ਮਾਮਲਾ ਕੈਨੇਡਾ ਵਾਸੀ 32 ਸਾਲਾਂ ਜੋੜੇ ਦਾ ਹੈ। ਇਸੇ ਤਰਾਂ 23 ਸਾਲਾਂ ਇਕ ਨੌਜਵਾਨ , ਇੱਕ 40 ਸਾਲਾਂਔਰਤ ਅਤੇ ਮੋਹਾਲੀ ਵਾਸੀ ਇੱਕ 33 ਸਾਲਾਂ ਪੁਰਸ਼ ਇਸ ਦਾ ਸ਼ਿਕਾਰ ਹੋਏ ਹਨ। ਇਹ ਸਾਰੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ 32 ਚੰਡੀਗੜ੍ਹ ਵਿਖੇ ਦਾਖ਼ਲ ਹਨ। ਇਹਨਾਂ ਨੂੰ ਮਿਲਾ ਕੇ ਸੋਹਣੇ ਸ਼ਹਿਰ ਵਿੱਚ ਇਸਦੇ ਕੁੱਲ 15 ਮਰੀਜ ਹੋ ਗਏ ਹਨ। 23 ਸਾਲਾਂ ਇਕ ਨੌਜਵਾਨ ਹਾਲ ਹੀ ਵਿੱਚ ਮਿਲੇ ਅੱਠਵੇਂਮਰੀਜ ਦੇ ਸੰਪਰਕ ਵਿੱਚ ਸਨ , ਜਦੋ ਕਿ 40 ਸਾਲਾਂ ਔਰਤ ਉਸਦੀ ਮਾਂ ਹੈ।