Health
ਹੁਣ ਸ਼ੂਗਰ ਦੇ ਮਰੀਜ਼ ਵੀ ਖਾ ਸਕਣਗੇ ਸ਼ੂਗਰ ਫ੍ਰੀ ਅੰਬ ਜਾਣੋ ਕੀਮਤ

ਕੀ ਤੁਸੀਂ ਉਨ੍ਹਾਂ ਲੋਕਾਂ ‘ਚ ਸ਼ਾਮਲ ਹੋ ਜਿਹੜੇ ਰਸੀਲੇ ਅੰਬ ਖਾਣ ਨੂੰ ਤਰਸ ਰਹੇ ਹਨ, ਪਰ ਸ਼ੂਗਰ ਕਾਰਨ ਅਜਿਹਾ ਨਹੀਂ ਹੋ ਪਾ ਰਿਹਾ। ਅਜਿਹੇ ਵਿਚ ਇਕ ਚੰਗੀ ਖ਼ਬਰ ਪਾਕਿਸਤਾਨ ਤੋਂ ਸਾਹਮਣੇ ਆਈ ਹੈ। ਇੱਥੇ ਸ਼ੂਗਰ ਫ੍ਰੀ ਅੰਬ ਵੇਚਿਆ ਜਾ ਰਿਹਾ ਹੈ। ਇਨ੍ਹਾਂ ਅੰਬਾਂ ਨੂੰ ਬੜੀ ਆਸਾਨੀ ਨਾਲ ਖਰੀਦ ਸਕਦੇ ਹੋ। ਕੀਮਤ ਵੀ ਜ਼ਿਆਦਾ ਨਹੀਂ ਹੈ। ਇਸ ਵੇਲੇ ਅੰਬਾਂ ਦਾ ਮੌਸਮ ਚੱਲ ਰਿਹਾ ਹੈ। ਅੰਬਾਂ ਦੇ ਕਈ ਉਤਪਾਦਨ ਤੇ ਵਿਅੰਜਣਾਂ ਦਾ ਲੋਕ ਲੁਤਫ਼ ਲੈ ਰਹੇ ਹਨ ਪਰ ਸ਼ੂਗਰ ਰੋਗੀ ਅੰਬ ਦੇ ਸੇਵਨ ਨਹੀਂ ਕਰ ਪਾਉਂਦੇ। ਅਜਿਹੇ ਵਿਚ ਪਾਕਿਸਤਾਨ ‘ਚ ਸ਼ੂਗਰ ਦੇ ਮਰੀਜ਼ਾਂ ਲਈ ਸ਼ੂਗਰ ਫ੍ਰੀ ਅੰਬਾਂ ਦਾ ਉਤਪਾਦਨ ਕੀਤਾ ਜਾ ਰਿਹਾ ਹੈ। ਪਾਕਿਸਤਾਨ ਨੇ ਤਿੰਨ ਕਿਸਮਾਂ ਦੇ ਅੰਬ ਤਿਆਰ ਕੀਤੇ ਹਨ ਜਿਨ੍ਹਾਂ ਦਾ ਨਾਂ ਸੋਨਾਰੋ, ਗਲੇਨ ਤੇ ਕੀਟ ਹੈ। ਇਨ੍ਹਾਂ ਸਾਰਿਆਂ ਵਿਚ ਚੀਨੀ ਦੀ ਮਾਤਰਾ 4 ਤੋਂ 6 ਫ਼ੀਸਦ ਹੈ। ਅੰਬਾਂ ਦਾ ਉਤਪਾਦਨ ਇਕ ਨਿੱਜੀ ਖੇਤੀ ਫਾਰਮ ਐੱਮਐੱਚ ਪੰਹਵਾਰ ਕਰ ਰਹੀ ਹੈ। ਅੰਬਾਂ ਦੇ ਮਾਹਿਰ ਗੁਲਾਮ ਸਰਵਰ ਨੇ ਕਿਹਾ ਕਿ ਸ਼ੂਗਰ ਫ੍ਰੀ ਅੰਬਾਂ ਲਈ ਉਨ੍ਹਾਂ ਕਈ ਦੇਸ਼ਾਂ ਤੋਂ ਅੰਬ ਮੰਗਵਾਏ। ਇਸ ‘ਤੇ ਅਧਿਆਨ ਕਰੇਗਾ ਤੇ ਸ਼ੂਗਰ ਫ੍ਰੀ ਅੰਬਾਂ ਦਾ ਉਤਪਾਦਨ ਸ਼ੁਰੂ ਕੀਤਾ। ਸਰਵਰ ਨੇ ਦੱਸਿਆ ਕਿ ਸਰਕਾਰ ਵੱਲੋਂ ਕੋਈ ਮਦਦ ਨਹੀਂ ਮਿਲੀ ਹੈ। ਫਿਲਹਾਲ 300 ਏਕੜ ਵਿਚ ਅੰਬਾਂ ਦਾ ਉਤਪਾਦਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅੰਬਾਂ ‘ਚ 12 ਤੋਂ 15 ਫ਼ੀਸਦ ਚੀਨੀ ਦਾ ਪੱਧਰ ਹੁੰਦਾ ਹੈ ਜਦਕਿ ਉਨ੍ਹਾਂ ਦੇ ਖੇਤ ਦੇ ਅੰਬਾਂ ‘ਚ ਸਿਰਫ਼ 4 ਤੋਂ 5 ਫ਼ੀਸਦ ਚੀਨੀ ਹੁੰਦੀ ਹੈ। ਪਾਕਿਸਤਾਨ ‘ਚ ਇਹ ਅੰਬ 150 ਰੁਪਏ ਕਿੱਲੋ ਵਿਕ ਰਿਹਾ ਹੈ।