Connect with us

Punjab

ਹੁਣ ਆਦਮਪੁਰ ਤੋਂ ਇਨ੍ਹਾਂ ਰੂਟਾਂ ‘ਤੇ ਸ਼ੁਰੂ ਹੋਣਗੀਆਂ ਉਡਾਣਾਂ…

Published

on

flights

ਜਲੰਧਰ15 ਅਕਤੂਬਰ 2023 : ਦੁਆਬੇ ਦੇ ਲੋਕਾਂ ਲਈ ਬਹੁਤ ਹੀ ਅਹਿਮ ਖਬਰ ਸਾਹਮਣੇ ਆਈ ਹੈ। ਦਰਅਸਲ, ਆਦਮਪੁਰ ਹਵਾਈ ਅੱਡੇ ਤੋਂ ਜਲਦੀ ਹੀ ਵੱਖ-ਵੱਖ ਰੂਟਾਂ ਲਈ ਉਡਾਣਾਂ ਸ਼ੁਰੂ ਹੋਣਗੀਆਂ। ਪ੍ਰਾਪਤ ਜਾਣਕਾਰੀ ਅਨੁਸਾਰ ਸਪਾਈਸ ਜੈੱਟ ਨੇ ਆਦਮਪੁਰ-ਕੋਲਕਾਤਾ, ਆਦਮਪੁਰ-ਬੰਗਲੌਰ, ਆਦਮਪੁਰ-ਗੋਆ, ਆਦਮਪੁਰ-ਨਾਂਦੇੜ ਸਾਹਿਬ, ਆਦਮਪੁਰ-ਹਿੰਦਨ (ਗਾਜ਼ੀਆਬਾਦ) ਰੂਟਾਂ ‘ਤੇ ਉਡਾਣ ਭਰਨ ਲਈ ਸਹਿਮਤੀ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ‘ਆਪ’ ਦੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕ ਨੇ ਦੱਸਿਆ ਕਿ ਇਸ ਸਮਝੌਤੇ ਤੋਂ ਬਾਅਦ ਜਲਦੀ ਹੀ ਆਦਮਪੁਰ ਹਵਾਈ ਅੱਡੇ ਤੋਂ ਉਪਰੋਕਤ ਰੂਟਾਂ ‘ਤੇ ਉਡਾਣਾਂ ਸ਼ੁਰੂ ਹੋ ਜਾਣਗੀਆਂ।