Punjab
ਹੁਣ ਮੋਹਾਲੀ ‘ਚ ਜਲਦ ਹੀ ਸ਼ੁਰੂ ਹੋਵੇਗੀ ਅੰਤਰਰਾਸ਼ਟਰੀ ਕਾਰਗੋ ਪ੍ਰਣਾਲੀ
ਮੋਹਾਲੀ : ਪੰਜਾਬ ਲਈ ਵੱਡੀ ਖੁਸ਼ਖਬਰੀ ਹੈ। ਹੁਣ ਮੋਹਾਲੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਅੰਤਰਰਾਸ਼ਟਰੀ ਕਾਰਗੋ ਪ੍ਰਣਾਲੀ ਛੇਤੀ ਹੀ ਸ਼ੁਰੂ ਹੋ ਜਾਵੇਗੀ। ਕੇਂਦਰੀ ਮੰਤਰੀ ਨੇ ਲਿਖਤੀ ਰੂਪ ਵਿੱਚ ਦੱਸਿਆ ਹੈ ਕਿ ਇਹ ਸਹੂਲਤ ਇਸ ਸਾਲ ਦੇ ਅੰਤ ਤੱਕ ਸ਼ੁਰੂ ਕਰ ਦਿੱਤੀ ਜਾਵੇਗੀ। ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (CIAL) ਦੇ ਮੁੱਖ ਕਾਰਜਕਾਰੀ ਅਧਿਕਾਰੀ (CEO) ਅਜੇ ਭਾਰਦਵਾਜ ਨੇ ਕਿਹਾ ਕਿ ਕਾਰਗੋ ਕੰਪਲੈਕਸ ਇਸ ਸਾਲ ਨਵੰਬਰ ਦੇ ਪਹਿਲੇ ਹਫਤੇ ਤੱਕ ਚਾਲੂ ਹੋ ਜਾਵੇਗਾ।
ਰਿਪੋਰਟ ਮੁਤਾਬਿਕ ਨੇ ਅਜੇ ਭਾਰਦਵਾਜ ਨੇ ਕਿਹਾ, ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਕੰਮ ਕਰ ਰਹੀਆਂ ਏਅਰਲਾਈਨਜ਼ ਏਅਰ ਇੰਡੀਆ, ਇੰਡੀਗੋ, ਵਿਸਤਾਰਾ ਅਤੇ ਗੋ ਏਅਰ ਹਨ, ਜੋ ਆਪਣੇ ਆਪ ਹੀ ਮਾਲ ਦਾ ਪ੍ਰਬੰਧ ਕਰਦੀਆਂ ਹਨ। ਆਮ ਸਕ੍ਰੀਨਿੰਗ ਲਈ ਸਿਰਫ ਘਰੇਲੂ ਸਹੂਲਤ ਉਪਲਬਧ ਹੈ ਅਤੇ ਹੋਰ ਕਾਰਜ ਏਅਰਲਾਈਨਜ਼ ਦੁਆਰਾ ਖੁਦ ਕੀਤੇ ਜਾਂਦੇ ਹਨ। ਮੌਜੂਦਾ ਕਾਰਗੋ ਸਹੂਲਤ ਦਾ ਕੁੱਲ ਖੇਤਰਫਲ ਲਗਭਗ 575 ਵਰਗ ਮੀਟਰ (250 ਵਰਗ ਮੀਟਰ ਕਾਰਗੋ ਬਿਲਡਿੰਗ ਅਤੇ 325 ਵਰਗ ਮੀਟਰ ਕਾਰਗੋ ਦਫਤਰ/ਹੋਰ ਖੇਤਰ) ਹੈ। ਹਵਾਈ ਅੱਡਾ ਸਿਰਫ ਕੁਝ ਖੇਤਰਾਂ ਵਿੱਚ ਮੁੱਖ ਤੌਰ ਤੇ ਬੇਲੀ ਕਾਰਗੋ ਦਾ ਪ੍ਰਬੰਧਨ ਕਰ ਰਿਹਾ ਹੈ।