Connect with us

Punjab

ਹੁਣ ਇਸ ਸ਼ਹਿਰ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਮਿਲੇਗਾ ਪਨੀਰ ਅਤੇ ਫਲ

Published

on

ਲੁਧਿਆਣਾ : ਲੁਧਿਆਣਾ ਸ਼ਹਿਰ ਦਾ ਵਿਧਾਨ ਸਭਾ ਹਲਕਾ ਸੈਂਟਰਲ ਸੂਬੇ ਦਾ ਪਹਿਲਾ ਅਜਿਹਾ ਜ਼ਿਲ੍ਹਾ ਹੋਵੇਗਾ ਜਿੱਥੇ ਸਰਕਾਰੀ ਸਕੂਲਾਂ ‘ਚ ਪੜ੍ਹਦੇ ਵਿਦਿਆਰਥੀਆਂ ਨੂੰ ਹੁਣ ਸਕੂਲ ਸਮੇਂ ਦੌਰਾਨ ਖਾਣ ਲਈ ਫਲ ਅਤੇ ਪਨੀਰ ਮਿਲੇਗਾ। ਇਹ ਉਪਰਾਲਾ ਸਰਕਾਰ ਵੱਲੋਂ ਨਹੀਂ ਸਗੋਂ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਆਪਣੇ ਦੋਸਤਾਂ ਦੇ ਸਹਿਯੋਗ ਨਾਲ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੀ ਸਿਹਤ ਨੂੰ ਦੇਖਦੇ ਹੋਏ ਸ਼ੁਰੂ ਕੀਤਾ ਹੈ।

ਪੱਪੀ ਨੇ ਇਸ ਕੜੀ ਵਿੱਚ ਰੋਟੀ-ਸਬਜ਼ੀਆਂ ਅਤੇ ਹੋਰ ਵਿਟਾਮਿਨਾਂ ਅਤੇ ਪੌਸ਼ਟਿਕ ਤੱਤਾਂ ਦੇ ਨਾਲ-ਨਾਲ ਬੱਚਿਆਂ ਦੀ ਲੋੜ ਨੂੰ ਸਮਝਦੇ ਹੋਏ ਹਲਕੇ ਦੇ ਸਰਕਾਰੀ ਸਕੂਲਾਂ ਵਿੱਚ ਰੋਜ਼ਾਨਾ ਫਲ ਅਤੇ ਪਨੀਰ ਵੀ ਦੇਣਾ ਸ਼ੁਰੂ ਕਰ ਦਿੱਤਾ ਹੈ। ਇਸ ਸਕੀਮ ਦੀ ਸ਼ੁਰੂਆਤ ਪੱਪੀ ਨੇ ਖੁਦ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਡਵੀਜ਼ਨ ਨੰਬਰ 3 ਵਿੱਚ ਪਹੁੰਚ ਕੇ ਕੀਤੀ। ਜਿੱਥੇ ਬੱਚਿਆਂ ਨੂੰ ਮਿਡ-ਡੇ-ਮੀਲ ਦੇ ਨਾਲ-ਨਾਲ ਸੇਬ ਅਤੇ ਕੇਲੇ ਵੀ ਵੰਡੇ ਗਏ।

ਪੱਪੀ ਦੀ ਸਾਦਗੀ ਨੂੰ ਦੇਖ ਕੇ ਸਕੂਲ ਦੇ ਅਧਿਆਪਕ ਵੀ ਪ੍ਰਭਾਵਿਤ ਹੋਏ ਜਦੋਂ ਮਿਡ-ਡੇ-ਮੀਲ ਦੀ ਗੁਣਵੱਤਾ ਦੀ ਜਾਂਚ ਕੀਤੀ ਤਾਂ ਉਨ੍ਹਾਂ ਨੇ ਖੁਦ ਹੀ ਭਾਂਡਿਆਂ ਵਿੱਚ ਰੱਖੀ ਪਲੇਟ ਚੁੱਕ ਕੇ ਖਾਣਾ ਬਣਾਉਣ ਵਾਲੇ ਰਸੋਈਏ ਤੋਂ ਦਾਲ-ਚੌਲ ਲੈ ਕੇ ਕਲਾਸ ਵਿੱਚ ਬੱਚਿਆਂ ਵਿਚਕਾਰ ਡੈਸਕ ‘ਤੇ ਬੈਠ ਕੇ ਖਾਧਾ। ਉਨ੍ਹਾਂ ਮਿਡ-ਡੇ-ਮੀਲ ਖਾ ਰਹੇ ਬੱਚਿਆਂ ਨਾਲ ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਪੜ੍ਹਾਈ ਬਾਰੇ ਵੀ ਗੱਲ ਕੀਤੀ।