Connect with us

Punjab

ਟਰੱਕ ਦੀ ਰਫਤਾਰ ਨੇ ਮਚਾਈ ਤਬਾਹੀ, ਘਰ ‘ਚ ਵੜਕੇ ਲੱਖਾਂ ਦਾ ਨੁਕਸਾਨ

Published

on

ਬਠਿੰਡਾ ਦੇ ਇੱਕ ਘਰ ਵਿੱਚ ਇੱਕ ਟਰੱਕ ਬੇਕਾਬੂ ਹੋ ਕੇ ਘਰ ਵਿੱਚ ਵੜਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਬੇਕਾਬੂ ਟਰੱਕ ਸਿੱਧਾ ਘਰ ਦੇ ਅੰਦਰ ਜਾ ਵੜਿਆ, ਜਿਸ ਨਾਲ ਪੂਰਾ ਘਰ ਨੁਕਸਾਨਿਆ ਗਿਆ। ਘਰ ਦਾ ਸਭ ਕੁਝ ਚਕਨਾਚੂਰ ਹੋ ਗਿਆ। ਟਰੱਕ ਦੀ ਰਫ਼ਤਾਰ ਬਹੁਤ ਤੇਜ਼ ਸੀ। ਘਰ ਦੇ ਅੰਦਰ ਵੜਨ ਦਾ ਮੰਜਰ ਬਹੁਤ ਡਰਾਉਣਾ ਸੀ। ਇਸ ਹਾਦਸੇ ਵਿੱਚ ਪਰਿਵਾਰਕ ਮੈਂਬਰਾਂ ਦਾ ਲੱਖਾਂ ਦਾ ਨੁਕਸਾਨ ਹੋਇਆ ਹੈ।