World
ਹੁਣ ਅਮਰੀਕਾ ‘ਚ ਹੋਵੇਗਾ ਐੱਚ-1ਬੀ ਵੀਜ਼ਾ ਰੀਨਿਊ, PM ਮੋਦੀ ਨੇ ਕੀਤਾ ਐਲਾਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਅਮਰੀਕਾ ਦੌਰੇ ਦੇ ਆਖਰੀ ਦਿਨ ਰੋਨਾਲਡ ਰੀਗਨ ਸੈਂਟਰ ਵਿਖੇ ਭਾਰਤੀ ਪ੍ਰਵਾਸੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ, ‘ਇੱਥੇ ਮੈਂ ਭਾਰਤ ਦੇ ਹਰ ਕੋਨੇ ਤੋਂ ਲੋਕਾਂ ਨੂੰ ਦੇਖ ਸਕਦਾ ਹਾਂ। ਇੰਝ ਲੱਗਦਾ ਹੈ ਜਿਵੇਂ ਮਿੰਨੀ ਇੰਡੀਆ ਉੱਭਰਿਆ ਹੈ। ਮੈਂ ਤੁਹਾਨੂੰ ਅਮਰੀਕਾ ਵਿੱਚ ਏਕ ਭਾਰਤ, ਸ੍ਰੇਸ਼ਠ ਭਾਰਤ ਦੀ ਸੁੰਦਰ ਤਸਵੀਰ ਦਿਖਾਉਣ ਲਈ ਵਧਾਈ ਦਿੰਦਾ ਹਾਂ।
ਇਸ ਦੌਰਾਨ ਲੋਕਾਂ ਨੇ ਭਾਰਤ ਮਾਤਾ ਦੀ ਜੈ ਅਤੇ ਵੰਦੇ ਮਾਤਰਮ ਦੇ ਨਾਅਰੇ ਲਾਏ। ਇਸ ਤੋਂ ਬਾਅਦ ਪੁਰਸਕਾਰ ਜੇਤੂ ਅੰਤਰਰਾਸ਼ਟਰੀ ਗਾਇਕਾ ਮੈਰੀ ਮਿਲਬੇਨ ਨੇ ਭਾਰਤ ਦਾ ਰਾਸ਼ਟਰੀ ਗੀਤ ‘ਜਨ ਗਣ ਮਨ…’ ਗਾਇਆ। ਇਸ ਤੋਂ ਬਾਅਦ ਮਿਲਬੇਨ ਨੇ ਪੀਐੱਮ ਦੇ ਪੈਰ ਛੂਹੇ।
ਐੱਚ-1ਬੀ ਵੀਜ਼ਾ ਅਮਰੀਕਾ ‘ਚ ਹੀ ਰੀਨਿਊ ਕੀਤਾ ਜਾਵੇਗਾ
ਉਨ੍ਹਾਂ ਦੱਸਿਆ ਕਿ ਹੁਣ ਐੱਚ-1ਬੀ ਵੀਜ਼ਾ ਅਮਰੀਕਾ ‘ਚ ਹੀ ਰੀਨਿਊ ਕੀਤਾ ਜਾਵੇਗਾ। ਤੁਹਾਨੂੰ ਇਸ ਲਈ ਬਾਹਰ ਜਾਣ ਦੀ ਲੋੜ ਨਹੀਂ ਹੈ। ਪੀਐਮ ਨੇ ਕਿਹਾ, ‘ਜਿਵੇਂ ਖਾਣੇ ਤੋਂ ਬਾਅਦ ਮਿੱਠੀ ਡਿਸ਼ ਮਿਲਦੀ ਹੈ, ਉਸੇ ਤਰ੍ਹਾਂ ਤੁਹਾਡੇ ਨਾਲ ਗੱਲ ਕਰ ਰਹੀ ਸੀ ਕਿ ਮੈਂ ਖਾਣ ਜਾ ਰਿਹਾ ਹਾਂ।’ ਪੀਐਮ ਮੋਦੀ ਨੇ ਕਿਹਾ ਕਿ ਪਿਛਲੇ 3 ਦਿਨਾਂ ਵਿੱਚ ਮੈਂ ਜੋ ਬਿਡੇਨ ਨਾਲ ਕਈ ਮੁੱਦਿਆਂ ‘ਤੇ ਗੱਲ ਕੀਤੀ। ਮੈਂ ਤਜ਼ਰਬੇ ਤੋਂ ਕਹਿੰਦਾ ਹਾਂ ਕਿ ਬਿਡੇਨ ਇੱਕ ਸੁਲਝਿਆ ਹੋਇਆ ਅਨੁਭਵੀ ਨੇਤਾ ਹੈ।
ਭਾਰਤ ਲੋਕਤੰਤਰ ਦੀ ਮਾਂ ਹੈ ਅਤੇ ਅਮਰੀਕਾ ਆਧੁਨਿਕ ਲੋਕਤੰਤਰ ਦਾ ਚੈਂਪੀਅਨ ਹੈ। ਅੱਜ ਦੁਨੀਆ ਦੋ ਮਹਾਨ ਲੋਕਤੰਤਰਾਂ ਦੀ ਭਾਈਵਾਲੀ ਨੂੰ ਮਜ਼ਬੂਤ ਹੁੰਦੀ ਦੇਖ ਰਹੀ ਹੈ।
ਭਾਰਤ ਵਿੱਚ ਹੋ ਰਹੀ ਤਰੱਕੀ ਦਾ ਸਭ ਤੋਂ ਵੱਡਾ ਕਾਰਨ ਭਾਰਤ ਦੇ ਲੋਕਾਂ ਦਾ ਆਤਮ-ਵਿਸ਼ਵਾਸ ਹੈ। ਪਿਛਲੇ ਕੁਝ ਸਾਲਾਂ ਵਿੱਚ ਭਾਰਤ ਵਿੱਚ ਡਿਜੀਟਲ ਕ੍ਰਾਂਤੀ ਆਈ ਹੈ।
ਭਾਰਤ ਇਸ ਸਾਲ ਸਿਆਟਲ ਵਿੱਚ ਇੱਕ ਨਵਾਂ ਕੌਂਸਲੇਟ ਖੋਲ੍ਹਣ ਜਾ ਰਿਹਾ ਹੈ। ਇਸ ਤੋਂ ਇਲਾਵਾ ਅਮਰੀਕਾ ਦੇ 2 ਹੋਰ ਸ਼ਹਿਰਾਂ ਵਿੱਚ ਭਾਰਤੀ ਕੌਂਸਲੇਟ ਖੋਲ੍ਹੇ ਜਾਣਗੇ। ਹੁਣ ਅਹਿਮਦਾਬਾਦ ਅਤੇ ਬੈਂਗਲੁਰੂ ਵਿੱਚ ਵੀ ਅਮਰੀਕਾ ਦੇ ਨਵੇਂ ਕੌਂਸਲੇਟ ਖੁੱਲ੍ਹਣ ਜਾ ਰਹੇ ਹਨ।
ਲੜਾਕੂ ਇੰਜਣ ਵਾਲੇ ਜਹਾਜ਼ ਬਣਾਉਣ ਦਾ ਫੈਸਲਾ ਭਾਰਤ ਦੇ ਰੱਖਿਆ ਖੇਤਰ ਲਈ ਮੀਲ ਪੱਥਰ ਸਾਬਤ ਹੋਵੇਗਾ। ਇਸ ਸਮਝੌਤੇ ਨਾਲ ਅਮਰੀਕਾ ਵੀ ਆਪਸੀ ਵਿਸ਼ਵਾਸ਼ ਦੀ ਸਾਂਝ ਪਾਵੇਗਾ।
ਭਾਰਤ ਵਿੱਚ ਗੂਗਲ ਦਾ AI ਰਿਸਰਚ ਸੈਂਟਰ 100 ਤੋਂ ਵੱਧ ਭਾਰਤੀ ਭਾਸ਼ਾਵਾਂ ‘ਤੇ ਕੰਮ ਕਰੇਗਾ। ਇਸ ਨਾਲ ਭਾਰਤ ਦੇ ਉਨ੍ਹਾਂ ਬੱਚਿਆਂ ਲਈ ਆਸਾਨ ਹੋ ਜਾਵੇਗਾ ਜਿਨ੍ਹਾਂ ਦੀ ਮਾਤ ਭਾਸ਼ਾ ਅੰਗਰੇਜ਼ੀ ਨਹੀਂ ਹੈ।
ਭਾਰਤ ਸਰਕਾਰ ਦੀ ਮਦਦ ਨਾਲ ਇੱਥੇ ਹਿਊਸਟਨ ਯੂਨੀਵਰਸਿਟੀ ਵਿੱਚ ਇੱਕ ਤਮਿਲ ਅਧਿਐਨ ਚੇਅਰ ਸਥਾਪਿਤ ਕੀਤੀ ਜਾਵੇਗੀ। ਦੁਨੀਆ ਦੀ ਸਭ ਤੋਂ ਪੁਰਾਣੀ ਭਾਸ਼ਾ ਤਾਮਿਲ ਭਾਸ਼ਾ ਹੈ ਅਤੇ ਇਹ ਸਾਡੀ ਭਾਸ਼ਾ ਹੈ। ਇਸ ਕਦਮ ਨਾਲ ਤਾਮਿਲ ਭਾਸ਼ਾ ਦਾ ਪ੍ਰਭਾਵ ਵਧਾਉਣ ‘ਚ ਮਦਦ ਮਿਲੇਗੀ।