Corona Virus
ਹੁਣ ਸ਼ਰਾਬ ਪੀਣ ‘ਤੇ ਦੇਣਾ ਪਵੇਗਾ ਕੋਰੋਨਾ ਟੈਕਸ

ਚੰਡੀਗੜ੍ਹ, 1 ਜੂਨ : ਲੋਕਾਂ ਨੂੰ ਸੂਬੇ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਲੰਬੇ ਸਮੇਂ ਤੋਂ ਹੋਏ ਭਾਰੀ ਮਾਲੀ ਨੁਕਸਾਨ ਦਾ ਸਾਹਮਣਾ ਕਰਨਾ ਪਹਿ ਰਿਹਾ। ਜਿਸਦੇ ਚਲਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ 1 ਜੂਨ ਤੋਂ ਸ਼ਰਾਬ ‘ਤੇ ਕੋਵਿਡ ਸੈੱਸ ਲਗਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਸੂਬੇ ਨੂੰ ਆਰਥਿਕ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਦਸ ਦਈਏ ਕਿ ਮੁੱਖਮੰਤਰੀ ਨੇ ਟਵੀਟ ਨੂੰ ਸਾਂਝਾ ਕੀਤਾ। ਮਾਰਕਾ ਦੇ ਹਿਸਾਬ ਨਾਲ ਪੰਜਾਬ ਵੱਲੋ ਟੈਕਸ ਤੈਅ ਕੀਤਾ ਜਾਵੇਗਾ। ਮੁੱਖਮੰਤਰੀ ਨੇ ਇਹ ਵੀ ਕਿਹਾ ਕਿ ਸਤੰਬਰ ਤੱਕ ਕੋਰੋਨਾ ਕਰਨ ਪੰਜਾਬ ‘ਚ ਕੁੱਲ ਖਰਚਾ 22000 ਕਰੋੜ ਤਕ ਦਾ ਹੈ।
ਜਿਸ ਵਿੱਚ 2 ਤੋਂ ਲੈਕੇ 50 ਰੁਪਏ ਤੱਕ ਟੈਕਸ ਲਗਾਇਆ ਜਾਵੇਗਾ। ਵਿੱਤੀ ਸਾਲ 2020-21 ਲਈ 26000 ਕਰੋੜ ਰੁਪਏ, ਜੋ ਕੁੱਲ ਬਜਟ ਮਾਲੀਆ ਅਨੁਮਾਨਾਂ ਦਾ 30% ਹੈ।