Punjab
3 ਫਰਵਰੀ ਨੂੰ ਪਠਾਨਕੋਟ ਦੇ ਮਿੰਨੀ ਗੋਆ ਚਮਰੌਦ ਬੰਦਰਗਾਹ ‘ਤੇ ਕਰਵਾਈ ਜਾ ਰਹੀ NRI ਕਾਨਫਰੰਸ

2 ਫਰਵਰੀ 2024: ਪਠਾਨਕੋਟ ਦੇ ਮਿੰਨੀ ਗੋਆ ਵਿੱਚ 3 ਫਰਵਰੀ ਨੂੰ ਐਨ.ਆਰ.ਆਈ ਕਾਨਫਰੰਸ ਕਰਵਾਈ ਜਾ ਰਹੀ ਹੈ।ਤਿਆਰੀਆਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਪਠਾਨਕੋਟ ਪਹੁੰਚੇ।ਡਿਪਟੀ ਕਮਿਸ਼ਨਰ ਨੇ ਪ੍ਰਸ਼ਾਸਨ ਨਾਲ ਮੀਟਿੰਗ ਵੀ ਕੀਤੀ।ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦੱਸਿਆ ਕਿ 3 ਫਰਵਰੀ ਨੂੰ ਐਨ.ਆਰ.ਆਈ. ਐਨਆਰਆਈ ਕਾਨਫਰੰਸ ਕਰਵਾਈ ਜਾ ਰਹੀ ਹੈ, ਜਿਸ ਵਿੱਚ ਐਨਆਰਆਈ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣਗੀਆਂ ਅਤੇ ਉਨ੍ਹਾਂ ਦਾ ਹੱਲ ਕੀਤਾ ਜਾਵੇਗਾ, ਜਿਸ ਦੀਆਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਹਨ।
ਜਿਸ ‘ਚ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਸਮੇਤ ਕਈ ਕੈਬਨਿਟ ਮੰਤਰੀ ਪਹੁੰਚਣਗੇ, ਕਈ ਜ਼ਿਲਿਆਂ ਤੋਂ NRI ਵੀ ਪਠਾਨਕੋਟ ਪਹੁੰਚਣਗੇ, ਜਿੱਥੇ ਸਰਕਾਰ ਨਾਲ NRI ਕਾਨਫਰੰਸ ਕਰਕੇ ਤਿਆਰੀਆਂ ਦਾ ਜਾਇਜ਼ਾ ਲਿਆ ਜਾਵੇਗਾ।