India
NRI ਦੀ ਮੌਤ ਤੋਂ ਬਾਅਦ ਫਗਵਾੜਾ ‘ਚ ਦਹਿਸ਼ਤ

ਫਗਵਾੜਾ, 20 ਮਾਰਚ : ਫਗਵਾੜਾ ਦੇ ‘ਚ ਬੀਤੇ ਦਿਨੀ ਇੱਕ NRI ਦੀ ਮੌਤ ਤੋਂ ਬਾਅਦ ਪਿੰਡ ਦੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਦਹਿਸ਼ਤ ਦਾ ਕਾਰਨ ਸਿਰਫ਼ ਕੋਰੋਨਾ ਵਾਇਰਸ ਸੀ ਕਿਉਂਕਿ ਇਹ ਇੱਕ NRI ਸੀ ਤੇ ਲੋਕਾਂ ਨੂੰ ਸ਼ੱਕ ਸੀ ਕਿ ਇਸਦੀ ਮੌਤ ਕੋਰੋਨਾ ਵਾਇਰਸ ਕਾਰਨ ਹੋਈ ਹੋਵੇਗੀ। ਜਿਸਤੋਂ ਬਾਅਦ ਦੇਰ ਰਾਤ ਕੈਬਿਨਟ ਮੰਤਰੀ ਸੁੰਦਰ ਸ਼ਾਮ ਅਰੋੜਾ ਵਲੋਂ ਫਗਵਾੜਾ ਹਸਪਤਾਲ ਦਾ ਦੌਰਾ ਕੀਤਾ ਗਿਆ। ਇਹਨਾਂ ਨੇ ਕਿਹਾ ਕਿ ਨਗਰ ਵਾਸੀ ਮੋਹਨ ਲਾਲ UK ਤੋਂ 5 ਮਾਰਚ ਨੂੰ ਭਾਰਤ ਆਏ ਸੀ ‘ਤੇ ਜਦੋ ਇਹ ਹਸਪਤਾਲ ‘ਚ ਆਏ ਤਾਂ ਇਹਨਾਂ ਦਾ ਸ਼ੂਗਰ ਲੈਵਲ ਬਹੁਤ ਵਧਿਆ ਹੋਇਆ ਸੀ ਜਿਨਾਂ ਦਾ ਇਲਾਜ ਦੌਰਾਨ ਮੌਤ ਹੋ ਗਈ। ਦੱਸ ਦਈਏ ਕਿ ਮੋਹਨ ਲਾਲ ਦੀ ਜਾਂਚ ਤੋਂ ਪਤਾ ਲਗਿਆ ਕਿ ਇਸਨੂੰ ਕੋਈ ਕੋਰੋਨਾ ਵਾਇਰਸ ਨਹੀਂ ਸੀ।