India
ਘਰ -ਘਰ ਰਾਸ਼ਨ ਪਹੁੰਚਾਣ ਦੇ ਸਰਕਾਰੀ ਦਾਅਵੇ ਫ਼ੇਲ
26 ਮਾਰਚ : ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਵੱਲੋਂ ਪੂਰਨ ਤੌਰ ਤੇ ਕਰਫਿਊ ਦਾ ਐਲਾਨ ਕੀਤਾ ਗਿਆ ਹੈ। ਲੋਕ ਘਰਾਂ ਵਿੱਚ ਕੈਦ ਹੋ ਚੁੱਕੇ ਹਨ। ਬਜ਼ਾਰਾਂ ਵਿੱਚ ਸਨਾਟਾ ਛਾਇਆ ਹੋਇਆ ਹੈ। ਦੁਕਾਨਾਂ ਫੈਕਟਰੀਆਂ ਨੂੰ ਤਾਲੇ ਲੱਗੇ ਹੋਏ ਹਨ। ਲੋਕਾਂ ਨੂੰ ਨਾ ਬਾਹਰੋਂ ਰਾਸ਼ਨ ਮਿਲ ਰਿਹਾ ਅਤੇ ਨਾ ਹੀ ਸਰਕਾਰ ਵੱਲੋਂ ਭੇਜਿਆ ਰਾਸ਼ਨ ਬੇਸ਼ੱਕ ਸੂਬਾ ਸਰਕਾਰ ਅਤੇ ਜਿਲ੍ਹਾ ਪ੍ਰਸਾਸ਼ਨ ਵੱਲੋਂ ਲੋਕਾਂ ਦੇ ਘਰ ਘਰ ਰਾਸ਼ਨ ਪਹੁੰਚਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਸਭ ਫ਼ੇਲ ਸਾਬਤ ਹੋ ਰਹੇ ਹਨ। ਸਰਕਾਰ ਦੇ ਇਨ੍ਹਾਂ ਦਾਅਵਿਆਂ ਦੀ ਸੱਚਾਈ ਜਾਨਣ ਲਈ ਆਪਣੀ ਜਾਨ ਜ਼ੋਖਮ ਵਿੱਚ ਪਾਕੇ ਜਦੋਂ ਵਰਲਡ ਪੰਜਾਬੀ ਦੀ ਟੀਮ ਵੱਲੋਂ ਫਿਰੋਜ਼ਪੁਰ ਹਲਕੇ ਦਾ ਦੋਰਾ ਕੀਤਾ ਗਿਆ ਤਾਂ ਜ਼ਿਲ੍ਹੇ ਦੇ ਅਲੱਗ ਅਲੱਗ ਹਲਕਿਆਂ ਵਿੱਚ ਸਰਕਾਰ ਦੇ ਸਭ ਦਾਅਵੇ ਖੋਖਲੇ ਸਾਬਤ ਹੋਏ। ਲੋਕਾਂ ਦੇ ਕਹਿਣ ਮੁਤਾਬਿਕ ਜਦੋਂ ਰਿਐਲਟੀ ਚੈੱਕ ਕਰਨ ਲਈ ਜਦੋਂ ਸਾਡੇ ਪੱਤਰਕਾਰ ਵੱਲੋਂ ਜਾਰੀ ਕੀਤਾ ਹੈਲਪਲਾਈਨ ਨੰਬਰ ਮਿਲਾਇਆ ਗਿਆ ਤਾਂ ਉਹ ਵੀ ਕੰਮ ਨਹੀਂ ਕਰ ਰਿਹਾ ਸੀ।
ਜਾਣਕਾਰੀ ਦਿੰਦਿਆਂ ਅਲੱਗ ਅਲੱੱਗ ਹਲਕੇ ਦੇ ਲੋਕਾਂ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੇ ਕਿਹਾ ਕਿ ਜੇਕਰ ਐਵੇਂ ਹੀ ਚਲਦਾ ਰਿਹਾ ਤਾਂ ਮਜ਼ਬੂਰਨ ਸਾਨੂੰ ਖੁਦਕੁਸ਼ੀਆ ਕਰਨੀਆਂ ਪੈਣਗੀਆਂ।
ਅਜਿਹੇ ਵਿੱਚ ਸਰਕਾਰਾਂ ਨੂੰ ਕੋਈ ਠੋਸ ਕਦਮ ਚੁੱਕਣਾ ਚਾਹੀਦਾ ਹੈ। ਅਤੇ ਸਖਤ ਹਦਾਇਤਾਂ ਅਨੁਸਾਰ ਲੋਕਾਂ ਦੇ ਘਰ ਘਰ ਰਾਸ਼ਨ ਪਹੁੰਚਾਉਣਾ ਚਾਹੀਦਾ ਹੈ। ਤਾਂਕਿ ਸੋਨੇ ਦੀ ਚਿੜੀ ਕਹਾਉਣ ਵਾਲਾ ਪੰਜਾਬ ਭੁੱਖਮਰੀ ਦਾ ਸ਼ਿਕਾਰਕਾਰ ਨਾ ਹੋਵੇ।
ਲੋੜ ਹੈ ਸਰਕਾਰਾਂ ਨੂੰ ਇਹਨਾਂ ਵੱਲ ਧਿਆਨ ਦੇਣ ਦੀ ਤਾਂ ਜੋ ਕੋਰੋਨਾ ਦੇ ਕਹਿਰ ਤੋਂ ਇਹਨਾਂ ਦੀ ਜ਼ਿੰਦਗੀ ਬਚਾਉਂਦੇ ਹੋਏ ਕੀਤੇ ਇਹ ਭੁੱਖ ਮਰੀ ਨਾਲ ਆਪਣੇ ਕੀਮਤੀ ਜਾਨ ਨਾ ਗੁਆ ਲੈਣ