Connect with us

Punjab

25 ਮਾਰਚ ਨੂੰ ਜਾਣਾ ਸੀ ਪਾਸ਼ ਨੇ ਅਮਰੀਕਾ ਤੇ 23 ਮਾਰਚ ਨੂੰ ਕਰ ਦਿੱਤਾ ਕਤਲ

23 ਮਾਰਚ1988 ਨੂੰ ਖੇਤ ਵਿੱਚ ਮੋਟਰ ਤੇ ਹੋਇਆ ਸੀ ਉਸਦਾ ਕਤਲ

Published

on

  • ਸੱਭ ਤੋਂ ਖ਼ਤਰਨਾਕ ਕਵਿਤਾ ਵਾਲਾ ਪਾਸ਼ 
  • ਨੈਕਸਲਾਇਟ ਮੂਵਮੈਂਟ ਵਿੱਚ ਸਰਗਰਮ ਕਵੀ ਸੀ ਪਾਸ਼
  • ਉਸਦੀਆਂ ਕ੍ਰਾਂਤੀਕਾਰੀ ਕਵਿਤਾਵਾਂ ਦਾ ਪੰਜਾਬ ਤੇ ਗਹਿਰਾ ਪ੍ਰਭਾਵ ਹੈ
  • 23 ਮਾਰਚ1988 ਨੂੰ ਖੇਤ ਵਿੱਚ ਮੋਟਰ ਤੇ ਹੋਇਆ ਸੀ ਉਸਦਾ ਕਤਲ
  • ਮੌਤ ਦੇ ਦੋ ਬਾਅਦ ਉਸਨੇ ਜਾਣਾ ਸੀ ਅਮਰੀਕਾ
  • ਛੋਟੀ ਉਮਰ ਵਿੱਚ ਉਸਦੀਆਂ ਕਵਿਤਾਵਾਂ ਨੂੰ ਸਿੱਖਿਆ ਸੈਲੇਬਸ ਵਿੱਚ ਸ਼ਾਮਿਲ ਕੀਤਾ ਗਿਆ ਸੀ

ਸਭ ਤੋਂ ਖ਼ਤਰਨਾਕ ਹੁੰਦਾ ਹੈ

ਮੁਰਦਾ ਸਾਂਤੀ ਨਾਲ ਭਰ ਜਾਣਾ,
ਨਾ ਹੋਣਾ ਤੜਪ ਦਾ, ਸਭ ਸਹਿਣ ਕਰ ਜਾਣ

ਘਰਾਂ ਤੋਂ ਨਿਕਲਣਾ ਕੰਮ ਤੇ
ਤੇ ਕੰਮ ਤੋਂ ਘਰ ਜਾਣਾ,
ਸਭ ਤੋਂ ਖ਼ਤਰਨਾਕ ਹੁੰਦਾ ਹੈ

ਸਾਡੇ ਸੁਪਨਿਆਂ ਦਾ ਮਰ ਜਾਣਾ ।                  

9 ਸਤੰਬਰ : ਪੰਜਾਬ ਵਿੱਚ ਅਲੱਗ-ਅੱਲਗ ਸਮੇਂ ਆਪਣੇ ਹੱਕ ਪ੍ਰਾਪਤ ਕਰਨ ਲਈ ਲਹਿਰਾਂ ਚਲਦੀਆਂ ਰਹੀਆਂ ਹਨ,70ਵੇਂ  ਦਹਾਕੇ ਵਿੱਚ ਖੱਬੇ ਪੱਖੀ ਧਿਰ(ਨੈਕਸਲਾਇਟ ਮੂਵਮੈਂਟ) ਦੇਸ਼ ਦੇ ਹਿੱਤਾਂ ਲਈ ਸਰਗਰਮ ਸੀ,ਪੰਜਾਬ ਵਿੱਚ ਵੀ ਖੱਬੇ ਪੱਖੀ ਧਿਰ ਦੇ ਬਹੁਤ ਸਾਰੇ ਸਰਗਰਮ ਮੈਂਬਰ ਸਨ।ਪੰਜਾਬ ਦੇ ਬਹੁਤ ਸਾਰੇ ਲੇਖਕ ਜੁਝਾਰਵਾਦੀ ਕਵਿਤਾਵਾਂ ਤੇ ਕ੍ਰਾਂਤੀਕਾਰੀ ਸਾਹਿਤ ਲਿਖ ਰਹੇ ਸਨ,ਜਿੰਨਾ ਵਿੱਚ ਮੋਹਰੀ ਨਾਮ ਆਉਂਦਾ ਹੈ ਅਵਤਾਰ ਸਿੰਘ ਸੰਧੂ ਯਾਨੀ ਪਾਸ਼ ਦਾ।
  ਅੱਜ ਦੇ ਦਿਨ 9 ਸਤੰਬਰ 1950 ਨੂੰ ਪੇਸ਼ ਦਾ ਜਨਮ ਜਲੰਧਰ ਜ਼ਿਲ੍ਹੇ ਦੇ ਤਲਵੰਡੀ ਸਲੇਮ ਵਿੱਚ ਹੋਇਆ ਸੀ,ਉਸਨੇ ਆਪਣੇ ਜੀਵਨ ਵਿੱਚ ਬਹੁਤ ਸਾਰੀਆਂ ਕ੍ਰਾਂਤੀਕਾਰੀ ਕਵਿਤਾਵਾਂ ਲਿਖੀਆਂ ਜੋ ਦੇਸ਼ ਦੀਆਂ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਅਨੁਵਾਦਿਤ ਹਨ। ਨੈਕਸਲਾਇਟ ਮੂਵਮੈਂਟ ਸਮੇਂ ਪਾਸ਼ ਪੂਰੇ ਭਾਰਤ ਵਿੱਚ ਮਸ਼ਹੂਰ ਸੀ ਜਿਸ ਕਰਕੇ ਉਹ ਸਰਕਾਰ ਤੇ ਉਸ ਸਮੇਂ ਚੱਲ ਰਹੀ ਖ਼ਾਲਿਸਤਾਨ ਲਹਿਰ ਦੇ ਅੱਖਾਂ ਵਿੱਚ ਰੜਕਣ ਲੱਗਾ ਅਤੇ  23 ਮਾਰਚ 1988 ਨੂੰ ਉਸਦੇ ਪਿੰਡ ਤਲਵੰਡੀ ਸਲੇਮ ਉਸਦੇ ਖੇਤ ਦੀ ਮੋਟਰ ਤੇ ਗੋਲੀਆਂ ਮਾਰ ਕੇ ਪਾਸ਼ ਦਾ ਕਤਲ ਕਰ ਦਿੱਤਾ ਗਿਆ।ਇਸ ਸਮੇਂ ਉਸਦਾ ਦੋਸਤ ਹੰਸ ਰਾਜ ਵੀ ਉਸਦੇ ਨਾਲ ਸੀ। 
ਪਾਸ਼ ਨੇ ਲੋਹ ਕਥਾ,ਉੱਡਦੇ ਬਾਜ਼ਾਂ ਮਗਰ,ਸਾਡੇ ਸਮਿਆਂ ਵਿੱਚ,ਅਸੀਂ ਲੜਾਂਗੇ ਸਾਥੀ ਅਤੇ ਖਿੱਲਰੇ ਹੋਏ ਵਰਕੇ ਨਾਮ ਦੀਆਂ ਕਾਵਿ ਪੁਸਤਕਾਂ ਲਿਖੀਆਂ। 
Continue Reading
Click to comment

Leave a Reply

Your email address will not be published. Required fields are marked *