Punjab
ਦੇਵੇਂਦਰ ਤੋਮਰ ਵਿਵਾਦ ‘ਤੇ ਸਿਰਸਾ ਨੇ ਕਿਹਾ- ਮੈਂ ਦੋਸ਼ੀ ਨੂੰ ਨਹੀਂ ਜਾਣਦਾ

15 ਨਵੰਬਰ 2023: ਕਾਂਗਰਸ ਨੇ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਦੇ ਵੱਡੇ ਪੁੱਤਰ ਦੇਵੇਂਦਰ ਪ੍ਰਤਾਪ ਸਿੰਘ ਤੋਮਰ ਨਾਲ ਜੁੜਿਆ ਇੱਕ ਹੋਰ ਵੀਡੀਓ ਜਾਰੀ ਕੀਤਾ ਹੈ। ਦੇਵੇਂਦਰ ਤੋਮਰ ਤੋਂ ਇਲਾਵਾ ਇਸ ਵੀਡੀਓ ‘ਚ ਦਿਖਾਈ ਦੇਣ ਵਾਲੇ ਵਿਅਕਤੀ ਨੇ ਭਾਜਪਾ ਨੇਤਾ ਮਨਜਿੰਦਰ ਸਿੰਘ ਸਿਰਸਾ ਅਤੇ ਗੁਰਦੁਆਰਾ ਕਮੇਟੀ ਦਾ ਨਾਂ ਵੀ ਲਿਆ ਹੈ।ਇਸ ਵਿਵਾਦ ਦਰਮਿਆਨ ਮਨਜਿੰਦਰ ਸਿੰਘ ਸਿਰਸਾ ਨੇ ਸਾਰੇ ਦੋਸ਼ਾਂ ਤੋਂ ਇਨਕਾਰ ਕਰ ਦਿੱਤਾ ਹੈ।ਓਥੇ ਹੀ ਸਿਰਸਾ ਦੇ ਵੱਲੋਂ ਇਹ ਵੀ ਕਿਹਾ ਗਿਆ ਹੀ ਕਿ ਮੈਂ ਦੋਸ਼ੀ ਨੂੰ ਨਹੀਂ ਜਾਣਦਾ, ਗੁਰਦੁਆਰਾ ਖਾਤੇ ‘ਚ 20 ਲੱਖ ਤੋਂ ਵੱਧ ਦਾ ਕੋਈ ਲੈਣ-ਦੇਣ ਨਹੀਂ ਹੋਇਆ।