Connect with us

Punjab

ਹੋਲੀ ਮੌਕੇ ਅੰਮ੍ਰਿਤਸਰ ਦੇ ਬਜ਼ਾਰਾਂ ‘ਚ ਲੱਗੀਆਂ ਰੌਣਕਾਂ, ਪਿਚਕਾਰੀਆ ਤੇ ਹਰਬਲ ਰੰਗ ਗ੍ਰਾਹਕਾਂ ਲਈ ਬਣੇ ਖਿਚ ਦਾ ਕੇਂਦਰ

Published

on

ਅੰਮ੍ਰਿਤਸਰ 24 ਮਾਰਚ 2024: ਹੋਲੀ ਦੇ ਤਿਉਹਾਰ ਮੌਕੇ ਗੁਰੂਨਗਰੀ ਅੰਮ੍ਰਿਤਸਰ ਦੇ ਬਜ਼ਾਰਾਂ ‘ਚ ਰੌਣਕਾਂ ਵੇਖਣ ਨੂੰ ਮਿਲ ਰਹੀਆਂ ਹਨ| ਲੋਕ ਆਪਣੇਬੱਚਿਆਂ ਨਾਲ ਹੋਲੀ ਦੇ ਤਿਉਹਾਰ ਦੀ ਖਰੀਦਦਾਰੀ ਕਰਦੇ ਦਿਖਾਈ ਦੇ ਰਹੇ ਹਨ।ਇਸ ਸਾਲ ਹਰਬਲ ਰੰਗਾ ਅਤੇ ਹੋਰ ਨਵੀਆਂ ਪਿਚਕਾਰੀਆ ਖਿਚ ਦਾ ਕੇਂਦਰ ਬਣਿਆ ਹੋਇਆ ਹਨ।

ਇਸ ਮੌਕੇ ਗੱਲਬਾਤ ਕਰਦਿਆਂ ਗ੍ਰਾਹਕਾ ਅਤੇ ਦੁਕਾਨਦਾਰਾ ਨੇ ਦੱਸਿਆ ਕਿ ਹੋਲੀ ਦੇ ਤਿਉਹਾਰ ਮੌਕੇ ਅੱਜ ਕਾਫੀ ਬਦਲਾਵ ਮਾਰਕੀਟ ਵਿਚ ਦਿਖਾਈ ਦੇ ਰਹੇ ਹਨ| ਕੈਮੀਕਲ ਰੰਗਾ ਦੀ ਜਗ੍ਹਾ ਹੁਣ ਹਰਬਲ ਰੰਗਾ ਨੇ ਲੈ ਲਈ ਹੈ| ਲੋਕ ਹੁਣ ਹੋਲੀ ਮੌਕੇ ਵੱਖ-ਵੱਖ ਕਿਸਮਾਂ ਦੀਆਂ ਪਿਚਕਾਰੀਆ ਅਤੇ ਰੰਗਾ ਦੀ ਖਰੀਦਦਾਰੀ ਕਰ ਰਹੇ ਹਨ|