Punjab
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਮੌਕੇ ਇਸ ਸ਼ਰਧਾਲੂ ਨੇ ਕੀਤਾ ਅਨੋਖਾ ਕੰਮ

ਜਲੰਧਰ: ਜਲੰਧਰ ਦੇ ਵਰੁਣ ਟੰਡਨ ਵੱਲੋਂ ਹਿੰਦ ਦੀ ਚਾਦਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਮੌਕੇ ਅਨੇਖਾ ਕੰਮ ਕੀਤਾ ਹੈ। ਉਨ੍ਹਾਂ ਨੇ ਗੁਰੂ ਤੇਗ ਬਹਾਦਰ ਦੀ ਤਸਵੀਰ ਦੁੱਧ ਨਾਲ ਬਣਾਈ ਹੈ।
ਜਲੰਧਰ ਦੇ ਟਾਂਡਾ ਰੋਡ ਦੇ ਨਜ਼ਦੀਕ ਰਹਿਣ ਵਾਲੇ ਇਕ ਆਰਟਿਸਟ ਵਰੁਣ ਟੰਡਨ ਵੱਲੋਂ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ ਪ੍ਰਕਾਸ਼ ਪੁਰਬ ‘ਤੇ ਉਹਨਾਂ ਦੀ ਤਸਵੀਰ ਦੁੱਧ ਦੇ ਨਾਲ ਬਣਾਈ ਗਈ ਹੈ।
ਵਰੁਣ ਟੰਡਨ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਤਸਵੀਰ ਬਣਾਉਣ ਦੇ ਵਿਚ ਤਿੰਨ ਘੰਟੇ ਦਾ ਸਮਾਂ ਲੱਗਿਆ ਅਤੇ ਇਸ ਸ਼ੁਭ ਅਵਸਰ ‘ਤੇ ਉਨ੍ਹਾਂ ਦੇ ਵੱਲੋਂ ਇਹ ਤਸਵੀਰ ਬਣਾਈ ਗਈ ਹੈ।