India
ਚੰਡੀਗੜ੍ਹ ‘ਚ ਔਰਤਾਂ ਨੇ ਕੌਮਾਂਤਰੀ ਮਹਿਲਾ ਦਿਵਸ ਮੌਕੇ ਦਿੱਤਾ ਮਹਿਲਾ ਸ਼ਕਤੀਕਰਨ ਦਾ ਸੁਨੇਹਾ

8 ਮਾਰਚ, ਚੰਡੀਗੜ੍ਹ: ਮਹਿਲਾ ਦਿਵਸ ਮੌਕੇ ਲਾਲ ਸਾੜੀ ‘ਚ ਹਜ਼ਾਰਾਂ ਦੀ ਗਿਣਤੀ ‘ਚ ਮਹਿਲਾਵਾਂ ਨੇ ਦੌੜ ਕੇ ਮਹਿਲਾ ਸ਼ਕਤੀਕਰਨ ਦਾ ਦਿੱਤਾ ਸੁਨੇਹਾ ।

ਦਰਅਸਲ ਚੰਡੀਗੜ੍ਹ ਦੀ ਸੁਖਨਾ ਝੀਲ ‘ਤੇ ਇੱਕ ਨਿੱਜੀ ਕੰਪਨੀ ਵਲੋਂ ਪ੍ਰੋਗਰਾਮ ਕਰਵਾਇਆ ਗਿਆ ਸੀ ਜਿਸ ਵਿੱਚ ਇਕੱਠੀਆਂ ਹੋਈਆਂ ਔਰਤਾਂ ਨੇ ਇਸ ਮਹਿਲਾ ਦਿਵਸ ਮੌਕੇ ਖੁਸ਼ੀ ਦਾ ਇਜ਼ਹਾਰ ਕੀਤਾ।

8 ਮਾਰਚ ਨੂੰ ਦੁਨੀਆ ਵਿੱਚ ਔਰਤ ਦਿਵਸ ਵੱਜੋਂ ਮਨਾਇਆ ਜਾਂਦਾ ਹੈ। ਇਹ ਦਿਵਸ ਉਨ੍ਹਾਂ ਔਰਤਾਂ ਨੂੰ ਸਮਰਪਿਤ ਹੈ ਜਿੰਨਾਂ ਨੇ ਔਰਤਾਂ ਦੇ ਹੱਕਾਂ ਲਈ ਲੜਾਈਆਂ ਜਾਂ ਪੁਰਾਣੀਆਂ ਮੱਥਾਂ ਤੋੜ ਕੇ ਇਹ ਸਾਬਤ ਕਰ ਦਿਖਾਇਆ ਕਿ ਉਹ ਮਰਦਾਂ ਨਾਲ ਕਿਸੇ ਤਰ੍ਹਾਂ ਵੀ ਘੱਟ ਨਹੀਂ ਹਨ। ਇਸੇ ਦਾ ਸੁਨੇਹਾ ਦਿੰਦੇ ਚੰਡੀਗੜ੍ਹ ‘ਚ ਵੀ ਇਹ ਦਿਵਸ ਮਨਾਇਆ ਜਾ ਰਿਹਾ ਹੈ