Connect with us

World

World earth day ‘ਤੇ ਕੋਰੋਨਾ ਕਾਰਨ ਕੁਦਰਤ ਖੁਸ਼, ਮਨੁੱਖ ਦੁਆਰਾ ਪ੍ਰਦੂਸ਼ਿਤ ਕੀਤੀ ਧਰਤੀ ਨੂੰ ਕੁਦਰਤ ਨੇ ਕੋਰੋਨਾ ਰਾਹੀਂ ਆਪ ਸਵਾਰਿਆ

Published

on

ਵਰਲਡ ਅਰਥ ਡੇ ਹਰ ਸਾਲ ਮਨਾਉਂਦੇ ਆ ਰਹੇ ਹਾਂ। ਸਕੂਲ, ਕਾਲਜ, ਆਫਿਸ, ਸੋਸ਼ਲ ਸਾਈਟਸ ਉੱਤੇ ਹਰ ਸਾਲ ਪੋਸਟਰ ਬਣਾ ਕੇ ਦਰਸਾਇਆ ਜਾਂਦਾ ਸੀ ਕਿ ਧਰਤੀ ਰੋ ਰਹੀ ਹੈ, ਪਾਣੀ ਗੰਦਾ ਹੋ ਚੁੱਕਿਆ ਹੈ, ਹਵਾ ਜ਼ਹਿਰੀਲੀ ਹੋ ਚੁੱਕੀ ਹੈ ਤਾਲਾਬ, ਨਦੀਆਂ ਵਿੱਚ ਕੁੜੇ ਨਾ ਸੁੱਟਣ ਦੇ ਸੰਦੇਸ਼ ਹਰ ਸਾਲ ਦਿੱਤੇ ਜਾਂਦੇ ਸੀ।

ਇਸ ਸਾਲ ਵਰਲਡ ਅਰਥ ਦੇ ‘ਤੇ ਅਜਿਹਾ ਕੁਝ ਵੀ ਕਰਨ ਦੀ ਲੋੜ ਹੀ ਨਹੀਂ। ਅਜਿਹਾ ਇਸ ਲਈ ਕਿਉਂਕਿ ਹਵਾ, ਧਰਤੀ ਕੁਦਰਤ, ਨਦੀ ਸੜਕਾਂ, ਬੱਦਲ ਸਭ ਸਾਫ ਹੋ ਚੁੱਕੇ ਹਨ। ਇਸਦਾ ਇੱਕੋ ਇੱਕ ਕਾਰਨ ਹੈ ਦੇਸ਼ ਦੁਨੀਆ ਵਿੱਚ ਕੀਤੇ ਲੌਕਡਾਉਣ ਦਾ ਜੋ ਕਿ ਕੋਰੋਨਾ ਵਾਇਰਸ ਕਾਰਨ ਕੀਤਾ ਗਿਆ ਹੈ।

ਦੱਸ ਦਈਏ ਲੌਕਡਾਉਣ ਦੇ ਕਾਰਨ ਅਸਮਾਨ ਦਾ ਰੰਗ ਨਿੱਖਰ ਗਿਆ ਹੈ। ਹੁਣ ਵਾਤਾਵਰਨ ਤੋਂ ਪ੍ਰਦੂਸ਼ਣ ਸਾਫ ਹੋ ਚੁੱਕਿਆ ਹੈ। ਮੋਰ, ਪੰਛੀ ਹੁਣ ਖੁਲ੍ਹ ਕੇ ਸਾਹ ਤਾਂ ਲੈ ਹੀ ਰਹੇ ਹਨ ਬਲਕਿ ਖੁਲ੍ਹ ਕੇ ਘੁੰਮ ਰਹੇ ਹਨ।

ਇਹ ਸਭ ਲੌਕਡਾਉਣ ਦਾ ਹੀ ਅਸਰ ਹੈ ਜਿਸ ਕਰਕੇ ਗੱਡੀਆਂ, ਫੈਕਟਰੀਆਂ ਚਲਣੀਆਂ ਬੰਦ ਹੋ ਚੁਕੀਆਂ ਹਨ। ਤਾਲਾਬ ਨਦੀਆਂ ਦੇ ਪਾਣੀ ਪੀਣ ਜੋਗੇ ਹੋ ਗਏ ਹਨ। ਹੁਣ ਦੂਰ ਦੁਰ ਦੇ ਦ੍ਰਿਸ਼ਯ ਵੀ ਘਰੋਂ ਨਜ਼ਰ ਆਉਣ ਲੱਗੇ ਹਨ।

ਕੇਂਦਰੀ ਜਲ ਕਮਿਸ਼ਨ ਮੁਤਾਬਕ ਨਦੀ ਦੇ ਪਾਣੀ ਵਿਚ ਘੁਲੀ ਆਕਸੀਜਨ ਦੀ ਮਾਤਰਾ ਦਾ ਮਾਨਕ 6.00 ਪ੍ਰਤੀ ਲੀਟਰ ਤੈਅ ਹੈ। ਉਤਰਾਖੰਡ ਦੇ ਰਿਸ਼ੀਕੇਸ਼ ਅਤੇ ਹਰੀਦੁਆਰ ਵਿਚ ਗੰਗਾਜਲ ਵਿਚ ਘੁਲੀ ਆਕਸੀਜਨ ਦੀ ਮਾਤਰਾ ਇਕ ਫੀਸਦੀ ਤੋਂ ਜ਼ਿਆਦਾ ਵਧ ਗਈ ਹੈ। ਪਹਿਲਾਂ ਗੰਗਾ ‘ਚ ਆਕਸੀਜਨ ਦੀ ਮਾਤਰਾ 5.20 ਪ੍ਰਤੀ ਲੀਟਰ ਸੀ, ਜੋ ਵਧ ਕੇ 6.50 ਪ੍ਰਤੀ ਲੀਟਰ ਹੋ ਗਈ ਹੈ। ਓਧਰ ਹਰੀਦੁਆਰ ਵਿਚ ਗੰਗਾ ‘ਚ ਘੁਲੀ ਆਕਸੀਜਨ ਦੀ ਮਾਤਰਾ ਪਹਿਲਾਂ 4.50 ਪ੍ਰਤੀ ਲੀਟਰ ਸੀ, ਜੋ ਹੁਣ 5.75 ਪ੍ਰਤੀ ਲੀਟਰ ‘ਤੇ ਪਹੁੰਚ ਗਈ ਹੈ। ਇਹ ਮਾਨਕ ਥੋੜ੍ਹਾ ਘੱਟ ਹੈ। ਨਦੀਆਂ ਦੇ ਪਾਣੀ ਨੂੰ ਮੁੜ ਸਾਫ ਕਰਨ ਲਈ ਜੋ ਕੰਮ ਨਿਆਪਾਲਿਕਾ, ਸਰਕਾਰਾਂ ਅਤੇ ਸਵੈ-ਸੇਵੀ ਸੰਸਥਾਵਾਂ ਨਾ ਕਰ ਸਕੀਆਂ, ਉਸ ਕੰਮ ਕੁਦਰਤ ਨੇ ਆਪ ਕਰ ਦਿਖਾਇਆ।