Jalandhar
ਕੋਰੋਨਾ ਕਹਿਰ ਜਾਰੀ, ਸੁਲਤਾਨਪੁਰ ਲੋਧੀ ‘ਚ ਹੋਈ ਪਹਿਲੀ ਮੌਤ

ਸੁਲਤਾਨਪੁਰ ਲੋਧੀ, 09 ਜੁਲਾਈ (ਜਗਜੀਤ ਧੰਜੂ): ਦੇਸ਼ ‘ਚ ਕਰੋਨਾਂ ਦਾ ਕਹਿਰ ਲਗਾਤਾਰ ਜਾਰੀ ਹੈ। ਜਿਸਦੇ ਕਾਰਨ ਹੁਣ ਤੱਕ ਦੇਸ਼ ਦੇ ਵਿਚ ਲੱਖਾਂ ਤੋਂ ਵੀ ਵੱਧ ਲੋਕਾਂ ਦੀ ਜਾਨ ਜਾ ਚੁਕੀ ਹੈ ਅਤੇ ਲਹਾਂ ਤੋਂ ਵੀ ਵੱਧ ਲੋਕ ਕੋਰੋਨਾ ਮਹਾਮਾਰੀ ਨੂੰ ਮਾਤ ਦੇ ਚੁਕੇ ਹਨ ਲੇਕਿਨ ਅਜੇ ਵੀ ਲਹਾਂ ਲੋਕ ਇਸਦੀ ਚਪੇਟ ਵਿਚ ਹਨ।
ਪੰਜਾਬ ਦੇ ਵਿਚ ਵੀ ਕੋਰੋਨਾ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ। ਤਾਜ਼ਾ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ ਦੱਸ ਦਈਏ ਕਿ ਸੁਲਤਾਨਪੁਰ ਲੋਧੀ ਤੋਂ ਸਬੰਧਿਤ ਇਕ ਵਿਅਕਤੀ ਦੀ ਕਰੋਨਾ ਨਾਲ ਮੌਤ ਹੋ ਗਈ। ਜਿਸਦੀ ਕੋਰੋਨਾ ਰਿਪੋਰਟ ਬੀਤੇ ਦਿਨੀਂ ਸਾਹਮ ਨੂੰ ਪਾਜ਼ਿਟਿਵ ਆਈ ਸੀ ਅਤੇ ਇਸਦਾ ਇਲਾਜ ਜਲੰਧਰ ਦੇ ਸਿਵਲ ਹਸਪਤਾਲ ਵਿਖੇ ਕੁਚਲ ਰਿਹਾ ਸੀ। ਇਸਦੀ ਜਾਣਕਾਰੀ ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਅਨਿਲ ਮਨਚੰਦਾ ਨੇ ਦਿੱਤੀ।