Connect with us

Punjab

ਅਸਮਾਨੀ ਬਿਜਲੀ ਡਿੱਗਣ ਨਾਲ ਇੱਕ ਦੀ ਮੌਤ,ਤਿੰਨ ਔਰਤਾਂ ਜ਼ਖਮੀ

ਨਰਮਾ ਚੁੱਗ ਰਹੇ ਪ੍ਰਵਾਸੀਆਂ ‘ਤੇ ਡਿੱਗੀ ਅਸਮਾਨੀ ਬਿਜਲੀ

Published

on

ਨਰਮਾ ਚੁੱਗ ਰਹੇ ਪ੍ਰਵਾਸੀਆਂ ‘ਤੇ ਡਿੱਗੀ ਅਸਮਾਨੀ ਬਿਜਲੀ

ਇੱਕ ਦੀ ਮੌਤ, ਤਿੰਨ ਗੰਭੀਰ ਜ਼ਖਮੀ

ਮਾਨਸਾ ਦੇ ਪਿੰਡ ਮੀਆਂ ਦੀ ਘਟਨਾ

16 ਨਵੰਬਰ,ਮਾਨਸਾ(ਨਵਦੀਪ ਅਹੁਲੂਵਾਲੀਆ):ਬੀਤੇ ਦਿਨੀ ਹੋਈ ਭਾਰੀ ਬਾਰਿਸ਼ ਅਤੇ ਝਖੇੜੇ ਨਾਲ ਮੌਸਮ ਦਾ ਮਿਜਾਜ਼ ਤਾਂ ਬਦਲ ਹੀ ਗਿਆ ਪਰ ਖਰਾਬ ਮੌਸਮ ਨਾਲ ਕਈ ਥਾਵਾਂ ਤੇ ਲੋਕਾਂ ਦਾ ਨੁਕਸਾਨ ਵੀ ਹੋਇਆ।ਤਾਜ਼ਾ ਮਾਮਲਾ ਮਾਨਸਾ ਦੇ ਪਿੰਡ ਮੀਆਂ ਤੋਂ ਸਾਹਮਣੇ ਆਇਆ ਹੈ ਜਿੱਥੇ ਅਸਮਾਨੀ ਬਿਜਲੀ ਡਿੱਗਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਤਿੰਨ ਔਰਤਾਂ ਗੰਭੀਰ ਰੂਪ ਨਾਲ ਜ਼ਖਮੀ ਹੋ ਗਈਆਂ ਜਿੰਨਾਂ ਨੂੰ ਇਲਾਜ਼ ਲਈ ਮਾਨਸਾ ਦੇ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ।ਮ੍ਰਿਤਕ ਦੀ ਪਛਾਣ 25 ਸਾਲਾ ਰਾਧੇਲਾਲ ਵਜੋਂ ਹੋਈ ਹੈ। 
ਪਿੰਡ ਦੇ ਸਰਪੰਚ ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਪਰਵਾਸੀ ਮਜ਼ਦੂਰ ਖੇਤ ਵਿੱਚ ਨਰਮ ਚੁੱਗਣ ਲੱਗੇ ਹੋਏ ਸੀ,ਉਹ ਘਟਨਾ ਵਾਲੀ ਥਾਂ ਤੇ ਮੌਜੂਦ ਸੀ,ਉਸਨੇ ਦੱਸਿਆ ਰਾਜਸਥਾਨ ਦੇ 15 ਮਜ਼ਦੂਰ ਉਹਨਾਂ ਦੇ ਖੇਤ ਕੰਮ ਕਰ ਰਹੇ ਸਨ,ਜਿਸ ਦੌਰਾਨ ਅਚਾਨਕ ਮੀਂਹ-ਹਨ੍ਹੇਰੀ,ਝੱਖੜ ਸ਼ੁਰੂ ਹੋ ਗਿਆ। ਜਦੋਂ ਇੱਕ ਦਮ ਇਹ ਭਿਆਨਕ ਹਾਦਸਾ ਵਾਪਰ ਗਿਆ।ਇਸ ਹਾਦਸੇ ਵਿੱਚ ਤਿੰਨ ਔਰਤਾਂ ਜ਼ਖਮੀ ਹੋ ਗਈਆਂ ਅਤੇ ਇੱਕ ਆਦਮੀ ਦੀ ਮੌਤ ਹੋ ਗਈ।
ਔਰਤਾਂ ਨੂੰ ਮਾਨਸਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ਼ ਚੱਲ ਰਿਹਾ। 
ਸੋ ਬੀਤੇ ਦਿਨੇ ਹੋਈ ਬਾਰਿਸ਼ ਨਾਲ ਕਾਫੀ ਥਾਵਾਂ ਤੇ ਨੁਕਸਾਨ ਹੋਇਆ ਹੈ ਕਿਤੇ ਦਰਖੱਤ ਡਿੱਗਣ ਨਾਲ ਵੀ ਨੁਕਸਾਨ ਹੋਇਆ।