Corona Virus
52 ਸਾਲਾਂ ਨੌਜਵਾਨ ਦੀ ਰਿਪੋਰਟ ਆਈ ਕੋਰੋਨਾ ਪਾਜ਼ੀਟਿਵ
ਪਟਿਆਲਾ, 15 ਅਪ੍ਰੈਲ: ਪੰਜਾਬ ਵਿੱਚ ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਆਏ ਦਿਨ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਪਟਿਆਲਾ ਵਿੱਚ 52 ਸਾਲ ਦੇ ਨੌਜਵਾਨ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਜਿਸ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ, ਅਤੇ ਉਨ੍ਹਾਂ ਨੂੰ ਘਰ ਵਿੱਚ ਹੀ ਆਈਸੋਲੇਟ ਕਰ ਦਿੱਤਾ ਗਿਆ ਹੈ। ਪੀੜ੍ਹਤ ਨੌਜਵਾਨ ਸਫ਼ਾਬਾਦੀ ਗੇਟ ਇਲਾਕੇ ਦਾ ਰਹਿਣ ਵਾਲਾ ਹੈ। ਜੋ ਕਰਫ਼ਿਊ ਦੋਰਾਨ ਰਾਸ਼ਨ ਵੰਡਣ ਲਈ ਭੀੜ ਵਾਲੇ ਇਲਾਕੇ ਵਿੱਚ ਜਾਂਦਾ ਰਿਹਾ ਹੈ, ਜਿਸ ਤੋਂ ਬਾਅਦ ਉਸਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ।
ਜ਼ਿਕਰਯੋਗ ਹੈ ਕਿ ਕੱਲ੍ਹ ਹੀ ਪਟਿਆਲਾ ਦਾ ਇੱਕ ਨੌਜਵਾਨ ਕੋਟਣਾ ਨੂੰ ਮਾਤ ਦੇ ਕੇ ਹਸਪਤਾਲ ਤੋਂ ਪਰਤਿਆ ਸੀ, ਜੋ ਪਟਿਆਲਾ ਵਾਸੀਆਂ ਲਈ ਸੁੱਖ ਦੀ ਖ਼ਬਰ ਸੀ, ਪਰ ਇਸ ਨਵੇਂ ਕੇਸ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਹੈ।