Amritsar
ਅੰਮ੍ਰਿਤਸਰ ‘ਚ ਕੋਰੋਨਾ ਕਾਰਨ ਹੋਈ ਇੱਕ ਹੋਰ ਮੌਤ

ਅੰਮ੍ਰਿਤਸਰ ਵਿੱਖੇ ਕੋਰੋਨਾ ਕਾਰਨ ਸੋਮਵਾਰ ਨੂੰ ਮੌਤ ਹੋ ਗਈ। ਦੱਸ ਦਈਏ ਕਿ ਮ੍ਰਿਤਕ ਦੀ ਪਹਿਚਾਣ ਅੰਮ੍ਰਿਤਸਰ ਨਗਰ ਨਿਗਮ ਦੇ ਜਸਵਿੰਦਰ ਸਿੰਘ ਵੱਜੋਂ ਹੋਈ ਹੈ ਇਸਦੀ ਉਮਰ 65 ਸਾਲ ਦੀ ਸੀ। ਜਸਵਿੰਦਰ ਸਿੰਘ 23 ਮਾਰਚ ਨੂੰ ਜੀਐਨਡੀਐਚ ਵਿੱਚ ਦਾਖ਼ਿਲ ਹੋਇਆ ਸੀ। ਉੱਥੇ ਜਦੋਂ ਇਸਦੀ ਜਾਂਚ ਕੀਤੀ ਗਈ ਤਾਂ ਕੋਰੋਨਾ ਨੈਗਟਿਵ ਰਿਪੋਰਟ ਆਈ ਸੀ ਇਸਲਈ ਇਸਨੂੰ ਛੁੱਟੀ ਦੇ ਦਿੱਤੀ ਗਈ ਸੀ। ਕੁੱਝ ਕੁ ਦਿਨ ਪਹਿਲਾਂ ਖਾਂਸੀ ਦੀ ਸ਼ਿਕਾਇਤ ਦੌਰਾਨ ਫੋਰਟਿਸ ਹਾਸਪਤਾਲੁ ਵਿੱਚ ਦਾਖ਼ਿਲ ਕਰਵਾਇਆ ਗਿਆ ਸੀ ਜਿੱਥੇ ਕੋਰੋਨਾ ਦੀ ਜਾਂਚ ਕੀਤੀ ਗਈ ਤਾਂ ਰਿਪੋਰਟ ਪਾਜ਼ਿਟਿਵ ਪਾਈ ਗਈ।
ਦੱਸਣਯੋਗ ਹੈ ਕਿ ਇਸਤੋਂ ਪਹਿਲਾਂ ਅੰਮ੍ਰਿਤਸਰ ਵਿੱਖੇ ਕੋਰੋਨਾ ਕਾਰਨ ਭਾਈ ਨਿਰਮਲ ਸਿੰਘ ਖਾਲਸਾ ਅਤੇ ਪਠਾਨਕੋਟ ਦੀ ਬੁਜ਼ੁਰਗ ਰਾਜ ਰਾਣੀ ਦੀ ਵੀ ਕੋਰੋਨਾ ਕਾਰਨ ਮੌਤ ਹੋ ਚੁੱਕੀ ਹੈ।