Punjab
ਮੋਹਾਲੀ ‘ਚ ਕੋਰੋਨਾ ਨਾਲ ਇੱਕ ਹੋਰ ਮੌਤ

ਮੋਹਾਲੀ ਤੋਂ ਕੋਰੋਨਾ ਵਾਇਰਸ ਨਾਲ ਦੂਜੀ ਮੌਤ ਦੇਖਣ ਨੂੰ ਮਿਲੀ ਹੈ। ਦਰਅਸਲ ਇਸ 78 ਸਾਲਾਂ ਮੁੰਡੀ ਖਰੜ ਦੀ ਰਹਿਣ ਵਾਲੀ ਔਰਤ ਨੂੰ ਜ਼ਿਆਦਾ ਬਿਮਾਰ ਹੋਣ 7 ਤਾਰੀਕ ਨੂੰ ਸਿਵਲ ਹਸਪਤਾਲ ਖਰੜ ਵਿਖੇ ਦਾਖਲ ਕਰਵਾਇਆ ਗਿਆ ਸੀ। ਪਰ ਉਸਦੀ ਸਥਿਤੀ ਗੰਭੀਰ ਹੋਣ ਕਰਕੇ ਉਸਦੀ ਮੌਤ ਹੋ ਗਈ। ਜਿਸਨੂੰ ਸ਼ੱਕ ਦੇ ਅਧਾਰ ਉਪਰ ਉਸਦਾ ਕੋਰੋਨਾ ਵਾਇਰਸ ਦਾ ਸੈਂਪਲ ਲਿਆ ਅਤੇ ਅੱਜ ਉਸ ਟੈਸਟ ਦੀ ਰਿਪੋਰਟ ਪਾਜ਼ਿਟਿਵ ਆ ਗਈ। ਜਿਸਦੇ ਤਹਿਤ ਮੋਹਾਲੀ ਵਿੱਚ ਹੁਣ ਤੱਕ ਕੁੱਲ ਅੰਕੜੇ 78 ਹੋ ਗਏ ਹਨ ਅਤੇ 2 ਦੀ ਮੌਤ ਹੋਈ ਹੈ ਜਦੋਂਕਿ 5 ਲੋਕਾਂ ਨੇ ਕੋਰੋਨਾ ਵਾਇਰਸ ਨੂੰ ਮਾਤ ਦੇ ਦਿੱਤੀ।