Corona Virus
ਤਲਵੰਡੀ ਸਾਬੋ ਇਕਾਂਤਵਾਸ ‘ਚ ਰੱਖੇ ਮਜ਼ਦੂਰਾਂ ਚੋਂ ਇੱਕ ਬੱਚੀ ਨਿਕਲੀ ਕੋਰੋਨਾ ਪਾਜ਼ਿਟਿਵ।

ਤਲਵੰਡੀ ਸਾਬੋ, 06 ਮਈ : ਪੰਜਾਬ ਵਿੱਚ ਕੋਰੋਨਾ ਦਾ ਕਹਿਰ ਆਏ ਦਿਨ ਵੱਧ ਰਿਹਾ ਹੈ। ਜਿਸਦੇ ਚਲਦਿਆਂ ਲੋਕ ਘਰਾਂ ਅੰਦਰ ਬੰਦ ਹਨ ਅਤੇ ਦੇਸ਼ ਨੂੰ ਲੌਕਡਾਊਨ ਲਗਾ ਦਿੱਤਾ ਗਿਆ ਹੈ।
ਦਸ ਦਈਏ ਕਿ ਕੋਰੋਨਾ ਲੌਕਡਾਊਨ ਦੇ ਚਲਦਿਆਂ ਰਾਜਸਥਾਨ ਚੋਂ ਲਿਆ ਕੇ ਤਖਤ ਸ੍ਰੀ ਦਮਦਮਾ ਸਾਹਿਬ ਦੀ ਭਾਈ ਮਨੀ ਸਿੰਘ ਸਰਾਂ ਚ ਇਕਾਂਤਵਾਸ ਕੀਤੇ ਮਜ਼ਦੂਰਾਂ ਵਿੱਚੋ ਅੱਜ ਇੱਕ ਅੱਠ ਸਾਲਾਂ ਦੀ ਬੱਚੀ ਦੀ ਰਿਪੋਰਟ ਪਾਜ਼ਿਟਿਵ ਆਉਣ ਨਾਲ ਸ਼ਹਿਰ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਹਾਲਾਂਕਿ ਪ੍ਰਸ਼ਾਸ਼ਨ ਨੇ ਲੋਕਾਂ ਨੂੰ ਨਾ ਘਬਰਾਉਣ ਦੀ ਸਲਾਹ ਦਿੱਤੀ ਹੈ।