Punjab
G-20 ਸੰਮੇਲਨ ਤੋਂ ਨੂੰ ਲੈ ਕੇ ਪੰਜਾਬ ਪੁਲਿਸ ਵੱਲੋਂ ਚਲਾਇਆ ਜਾ ਰਿਹਾ ‘ਆਪ੍ਰੇਸ਼ਨ ਸੀਲ-2’
G-20 ਸੰਮੇਲਨ ਨੇੜੇ ਆ ਰਿਹਾ ਹੈ , ਇਸ ਸਮਾਗਮ ਨੂੰ ਸਫ਼ਲ ਬਣਾਉਣ ਲਈ ਪੰਜਾਬ ਪੁਲਿਸ ਵੱਲੋਂ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ, ਜਿਸ ਤਹਿਤ ਇੱਕ ਵਿਸ਼ੇਸ਼ ਆਪ੍ਰੇਸ਼ਨ ‘ਆਪ੍ਰੇਸ਼ਨ ਸੀਲ-2’ ਚਲਾਇਆ ਗਿਆ, ਜਿਸ ਵਿੱਚ ਪੰਜਾਬ ਦੇ ਨਾਲ-ਨਾਲ ਲੱਗਦੇ ਰਾਜਾਂ ਤੋਂ ਪੰਜਾਬ ‘ਚ ਦਾਖ਼ਲ ਹੋਣ ਵਾਲੇ ਵਾਹਨਾਂ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਗਈ | .ਇਹ ਆਪਰੇਸ਼ਨ ਸੂਬੇ ਦੀਆਂ ਸਾਰੀਆਂ ਅੰਤਰਰਾਜੀ ਸਰਹੱਦਾਂ ‘ਤੇ ਚਲਾਇਆ ਗਿਆ।
ਜਾਣਕਾਰੀ ਅਨੁਸਾਰ 10 ਜ਼ਿਲ੍ਹਿਆਂ ਦੇ ਸਾਰੇ ਐਂਟਰੀ/ਐਗਜ਼ਿਟ ਪੁਆਇੰਟਾਂ ‘ਤੇ 112 ਮਜ਼ਬੂਤ ਨਾਕਿਆਂ ‘ਚ 1500 ਤੋਂ ਵੱਧ ਪੁਲਿਸ ਮੁਲਾਜ਼ਮ, ਇੰਸਪੈਕਟਰ ਜਾਂ ਡੀ.ਐਸ.ਪੀ. ਰਾਜ ਦੀ ਨਿਗਰਾਨੀ ਹੇਠ ਸਥਾਪਿਤ ਕੀਤੇ ਗਏ ਸਨ, ਜੋ ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ, ਰਾਜਸਥਾਨ ਅਤੇ ਹਰਿਆਣਾ ਨਾਲ ਸਰਹੱਦਾਂ ਨੂੰ ਸਾਂਝਾ ਕਰਦਾ ਹੈ।