Punjab
ਵਿਧਾਨ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਹੋਈ ਸਮਾਪਤ, ਵਿਰੋਧੀ ਪਾਰਟੀਆਂ ਨੇ ਜਤਾਇਆ ਇਤਰਾਜ਼

ਚੰਡੀਗੜ੍ਹ : ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ (Punjab Vidhan Sahbha Session) ਅੱਜ ਸਵੇਰੇ 11 ਵਜੇ ਅਤੇ ਦੁਪਹਿਰ 1 ਵਜੇ ਮੁਲਤਵੀ ਕਰਨ ਤੋਂ ਬਾਅਦ ਅੱਜ ਅਖੀਰ ਮੁਲਤਵੀ ਕਰ ਦਿੱਤਾ ਗਿਆ। ਦੱਸ ਦੇਈਏ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਨੇ ਦੋ ਦਿਨ ਪਹਿਲਾਂ ਇਹ ਸੰਭਾਵਨਾ ਜ਼ਾਹਰ ਕੀਤੀ ਸੀ ਕਿ ਵਿਰੋਧੀ ਧਿਰ ਦੀ ਮੰਗ ਦੇ ਮੱਦੇਨਜ਼ਰ ਇੱਕ ਹਫ਼ਤੇ ਬਾਅਦ ਸੈਸ਼ਨ ਦੁਬਾਰਾ ਹੋ ਸਕਦਾ ਹੈ। ਪਰ ਵਿਧਾਨ ਸਭਾ ਵਿੱਚ ਸੰਸਦੀ ਮੰਤਰੀ ਬ੍ਰਹਮ ਮਹਿੰਦਰਾ ਨੇ ਇੱਕ ਮਤਾ ਪੇਸ਼ ਕੀਤਾ ਕਿ ਸੈਸ਼ਨ ਅਣਮਿੱਥੇ ਸਮੇਂ ਲਈ ਸਮਾਪਤ ਕਰ ਦਿੱਤਾ ਜਾਵੇ। ਹਾਲਾਂਕਿ ਵਿਰੋਧੀ ਪਾਰਟੀਆਂ ਨੇ ਇਸ ‘ਤੇ ਇਤਰਾਜ਼ ਜਤਾਇਆ ਹੈ।