Corona Virus
ਕੋਵਿਡ 19 ਬਾਰੇ ਝੂਠੀ ਖਬਰਾਂ ਤੇ ਅਫਵਾਹਾਂ ਦੀ ਸਥਿਤੀ ਨੂੰ ਕੰਟ੍ਰੋਲ ਵਿਚ ਰੱਖਣ ਦਾ ਆਦੇਸ਼

ਚੰਡੀਗੜ, 30 ਮਾਰਚ ਚੰਡੀਗੜ, , ( ਬਲਜੀਤ ਮਰਵਾਹਾ ) : ਹਰਿਆਣਾ ਦੇ ਸੂਚਨਾ, ਲੋਕ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਪੀ.ਸੀ.ਮੀਣਾ ਨੇ ਸੂਬੇ ਦੇ ਸਾਰੇ ਜਿਲਾ ਸੂਚਨਾ ਤੇ ਲੋਕ ਸੰਪਰਕ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਉਹ ਝੂਠੀ ਖਬਰਾਂ ‘ਤੇ ਰੋਕ ਲਗਾਉਣ ਤੇ ਸਥਿਤੀ ਨੂੰ ਕੰਟ੍ਰੋਲ ਵਿਚ ਰੱਖਣ ਤਾਂ ਜੋ ਲੋਕਾਂ ਵਿਚ ਅਫਵਾਹਾਂ ਨਾ ਫੈਲੇ। ਉਨਾਂ ਕਿਹਾ ਕਿ ਲਾਕਡਾਊਨ ਦੌਰਾਨ ਲੋਂੜੀਦੀ ਚੀਜਾਂ ਤੇ ਕੋਵਿਡ 19 ਬਾਰੇ ਝੂਠੀ ਖਬਰਾਂ ਤੇ ਅਫਵਾਹਾਂ ਦੀ ਸੰਭਾਵਨਾ ਬਣੀ ਰਹਿੰਦ ਹੈ, ਲੇਕਿਨ ਅਧਿਕਾਰੀਆਂ ਨੂੰ ਇਹ ਯਕੀਨੀ ਕਰਨਾ ਚਾਹੀਦਾ ਹੈ ਕਿ ਅਜਿਹੀ ਖਬਰਾਂ ਦੀ ਪਛਾਣ ਕੀਤੀ ਜਾਵੇ ਅਤੇ ਇਸ ਦਾ ਸਮੇਂ ‘ਤੇ ਇਸ ਬਾਰੇ ਜਾਣਕਾਰੀ ਦਿੱਤੀ ਤਾਂ ਜੋ ਲੋਕਾਂ ਵਿਚ ਅਫਵਾਹ ਨਾ ਫੈਲੇ| ਉਨਾਂ ਕਿਹਾ ਕਿ ਹਾਲ ਹੀ ਵਿਚ ਇਕ ਨਿਊਜ ਚੈਨਲ ਵੱਲੋਂ ਫਰੀਦਾਬਾਦ ਵਿਚ ਕੋਵਿਡ-19 ਨਾਲ ਹੋਈ ਇਕ ਮੌਤ ਦੀ ਖਬਰ ਚਲਾਈ ਜਾ ਰਹੀ ਸੀ| ਵਿਭਾਗ ਦੇ ਅਧਿਕਾਰੀਆਂ ਵੱਲੋਂ ਇਸ ‘ਤੇ ਧਿਆਨ ਦਿੱਤਾ ਗਿਆ ਅਤੇ ਇਸ ਦੀ ਤੁਰੰਤ ਜਾਂਚ ਕੀਤੀ ਗਈ ਤਾਂ ਪਤਾ ਚਲਿਆ ਕਿ ਖਬਰ ਝੂਠੀ ਹੈ ਅਤੇ ਉਸ ਤੋਂ ਬਾਅਦ ਚੈਨਲ ਨੇ ਉਸ ਖਬਰ ਨੂੰ ਹਟਾ ਦਿੱਤਾ|ਡੀਪੀਆਰਓ ਮੁਨਾਦੀ ਦੀ ਰਿਪੋਰਟ ਮੁੱਖ ਦਫਤਰ ਨੂੰ ਇਕ ਦਿਨ ਛੱਡ ਕੇ ਇਕ ਦਿਨ ਦੀ ਰਿਪੋਰਟ ਜ਼ਰੂਰ ਦੇਣ।ਜ਼ਿਲ੍ਹਾ ਅਧਿਕਾਰੀਆਂ ਕੋਲ ਕੋਵਿਡ-19 ਨਾਲ ਸਬੰਧਤ ਖਬਰਾਂ ਬਾਰੇ ਸਾਰੀ ਜਾਣਕਾਰੀਆਂ ਅਤੇ ਆਂਕੜਿਆਂ ਊਂਗਲਾਂ ‘ਤੇ ਹੋਣੇ ਚਾਹੀਦੇ ਹਨ| ਉਨਾਂ ਕਿਹਾ ਕਿ ਡੀਪੀਆਰਓ ਨੂੰ ਅਤਿ ਜ਼ਰੂਰੀ ਸਥਿਤੀ ਵਿਚ ਹੀ ਛੁੱਟੀ ਲੈਣ ਲਈ ਸਬੰਧਤ ਡਿਪਟੀ ਕਮਿਸ਼ਨਰ ਨੂੰ ਸੂਚਿਤ ਕਰਨ ਤੋਂ ਇਲਾਵਾ ਮੁੱਖ ਦਫਤਰ ‘ਤੇ ਵੀ ਸੂਚਿਤ ਕਰਨਾ ਹੋਵੇਗਾ