Governance
ਕੋਰੋਨਾ ਵਾਇਰਸ ਦੇ ਚਲਦਿਆਂ ਸ੍ਰੀ ਅਨੰਦਪੁਰ ਸਾਹਿਬ ‘ਚ ਦੁਕਾਨਾਂ ਬੰਦ ਤੇ ਮੈਡੀਕਲ ਸਟੋਰ ਖੁੱਲੇ ਰੱਖਣ ਦੇ ਹੁਕਮ

ਸ੍ਰੀ ਆਨੰਦਪੁਰ ਸਾਹਿਬ, 20 ਮਾਰਚ,( ਸੋਰਵ ਸ਼ਰਮਾ): ਕੋਰੋਨਾ ਵਾਇਰਸ ਦੇ ਚਲਦਿਆਂ ਸ੍ਰੀ ਆਨੰਦਪੁਰ ਸਾਹਿਬ ‘ਚ ਸਾਰੀਆਂ ਦੁਕਾਨਾਂ ਨੂੰ ਬੰਦ ਕਰਵਾਇਆ ਗਿਆ ਤੇ ਸਿਰਫ ਮੈਡੀਕਲ ਸਟੋਰ ਖੁੱਲੇ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ ਇਸ ਤੋਂ ਇਲਾਵਾ ਸ਼ਹਿਰ ‘ਚ ਮੌਕ ਡ੍ਰਿਲ ਵੀ ਕਰਵਾਈ ਜਾ ਰਹੀ ਹੈ।

ਬੇਸ਼ੱਕ ਪ੍ਰਸ਼ਾਸਨਿਕ ਅਧਿਕਾਰੀ ਉਦੋਂ ਤੋ ਹੀ ਗੱਲ ਕਰ ਰਹੇ ਹਨ। ਪੰਜਾਬ’ਚ ਕੋਰੋਨਾ ਵਾਇਰਸ ਦੇ ਕਾਰਨ ਜੋ ਮੌਤ ਹੋਈ ਹੈ ਉਸ ਦੇ ਚਲਦਿਆਂ ਸ੍ਰੀ ਆਨੰਦਪੁਰ ਸਾਹਿਬ ‘ਚ ਲੋਕਾਂ ਦੇ ਆਉਣ ਜਾਣ ਤੇ ਪਾਬੰਦੀ ਲਗਾਈ ਗਈ ਹੈ। ਨਾ ਤਾਂ ਸ਼ਹਿਰ ‘ਚ ਕੋਈ ਅੰਦਰ ਅ ਸਕਦਾ ਤੇ ਨਾਂ ਹੀ ਸ਼ਹਿਰ ਤੋਂ ਕੋਈ ਬਾਹਰ ਜਾ ਸਕਦਾ ਹੈ ਚੰਡੀਗੜ੍ਹ ਦੇ ਵੱਲੋਂ ਆਉਣ ਵਾਲੇ ਸਾਰਿਆ ਵਾਹਨਾਂ ਨੂੰ ਕਿਰਤਪੁਰ ਸਾਹਿਬ ਪਤਾਲਪੁਰੀ ਦੇ ਨਜ਼ਦੀਕ ਪੁਲਿਸ ਵੱਲੋਂ ਨਾਕਾ ਲਗਾ ਕੇ ਰੋਕਿਆ ਗਿਆ ਜਾਣਕਾਰੀ ਦੇ ਮੁਤਾਬਿਕ ਨਵਾਂ ਸ਼ਹਿਰ ‘ਚ ਕੋਰੋਨਾ ਵਾਇਰਸ ਨਾਲ ਮਰਨ ਵਾਲਾ ਵਿਅਕਤੀ ਰਾਸ਼ਟਰੀ ਪਰਬ ਦੇ ਮੌਕੇ ਸ਼੍ਰੀ ਆਨੰਦਪੁਰ ਸਾਹਿਬ ‘ਚ ਵੀ ਆਇਆ ਸੀ ਜਿਸ ਨੂੰ ਲੈ ਕੇ ਕਿਤੇ ਨਾ ਕਿਤੇ ਪ੍ਰਸ਼ਾਸਨ ਹੁਣ ਪੂਰੀ ਤਰਾਂ ਮੁਸਤੈਦ ਹੈ।ਕਿਰਤਪੁਰ ਸਾਹਿਬ, ਨੂਰਪੁਰ ਬੇਦੀ ਆਨੰਦਪੁਰ ਸਾਹਿਬ ‘ਚ 50 ਟੀਮਾਂ ਲਗਾ ਕੇ ਸਰਵੇ ਕੀਤਾ ਜਾ ਰਿਹਾ ਹੈ ।