Connect with us

Governance

ਪੰਜਾਬ ਦੇ ਸਰਕਾਰੀ ਦਫਤਰਾਂ ਵਿਚ 3 ਜੁਲਾਈ ਤੱਕ ਏਸੀ ਬੰਦ ਰੱਖਣ ਦੇ ਆਦੇਸ਼

Published

on

ac's off in govt. offices

ਪੰਜਾਬ ਵਿਚ ਦਿਨੋ-ਦਿਨ ਬਿਜਲੀ ਦੇ ਕੱਟ ਲੱਗ ਰਹੇ ਹਨ। ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਵੀਰਵਾਰ ਨੂੰ ਪੰਜਾਬ ਦੇ ਸਰਕਾਰੀ/ ਜਨਤਕ ਖੇਤਰ ਦੇ ਦਫਤਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਏਸੀ 3 ਜੁਲਾਈ ਤੱਕ ਬੰਦ ਕਰ ਦੇਣ। ਇੱਕ ਪਾਸੇ ਤਾਂ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਦੂਜਾ ਇਸ ਬਾਰ ਮੌਨਸੂਨ ਵਿਚ ਦੇਰੀ ਹੋ ਗਈ ਹੈ। ਮੀਹ ਦੇ ਆਸਾਰ ਹਲੇ ਤੱਕ ਨਹੀਂ ਨਜ਼ਰ ਆ ਰਹੇ। ਬਠਿੰਡਾ ਜ਼ਿਲ੍ਹੇ ਵਿਚ ਤਲਵੰਡੀ ਸਾਬੋ ਥਰਮਲ ਪਾਵਰ ਪਲਾਂਟ ਦੇ ਇਕ ਯੂਨਿਟ ਬੰਦ ਹੋਣ ਕਾਰਨ ਬਿਜਲੀ ਸੰਕਟ ਪੈਦਾ ਹੋ ਗਿਆ ਹੈ। ਬਿਜਲੀ ਦੀ ਮੰਗ ਦਿਨੋ-ਦਿਨ ਵਧਦੀ ਜਾ ਰਹੀ ਹੈ। ਗਰਮੀ ਕਾਰਨ ਬਿਜਲੀ ਦੀ ਮੰਗ 14,500 ਮੈਗਾਵਾਟ ਤੋਂ ਵੱਧ ਹੈ। ਇਸ ਲਈ ਸਰਕਾਰੀ ਵਿਭਾਗਾਂ, ਬੋਰਡਾਂ ਅਤੇ ਕਾਰਪੋਰੇਸ਼ਨਾਂ ਵਿਚ ਕੰਮ ਕਰ ਰਹੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੇ ਦਫ਼ਤਰਾਂ ਅਤੇ ਵਪਾਰਕ ਕੇਂਦਰਾਂ ਵਿਚ ਲਾਈਟਾਂ, ਡਿਵਾਈਸਾਂ ਅਤੇ ਉਪਕਰਣਾਂ ਨੂੰ ਬੰਦ ਕਰਕੇ ਬਿਜਲੀ ਦੀ ਸਹੀ ਵਰਤੋਂ ਕਰਨ। ਅਗਲੇ ਤਿੰਨ ਦਿਨਾਂ ਲਈ ਏਅਰ ਕੰਡੀਸ਼ਨਰਜ਼ ਨਾ ਚਲਾਏ ਜਾਣ।”