Corona Virus
ਕੋਰੋਨਾ ਨੂੰ ਮਾਤ, ਹਰ ਇਲਾਕੇ ਵਿੱਚ ਹੋਈ ਸਕ੍ਰੀਨਿੰਗ ਸ਼ੁਰੂ

ਮੋਹਾਲੀ, 23 ਅਪ੍ਰੈਲ : ਕੋਰੋਨਾ ਦਾ ਪ੍ਰਕੋਪ ਪੂਰੇ ਦੇਸ਼ ‘ਚ ਫੈਲਿਆ ਹੋਇਆ ਹੈ। ਲੋਕ ਆਪਣੇ ਘਰਾਂ ਵਿੱਚ ਹਨ ‘ਤੇ ਦੁਨੀਆਂ ਭਰ ਵਿੱਚ ਲੌਕਡਾਊਨ ਲਗਾ ਹੋਇਆ ਹੈ। ਜਿਸਦੇ ਚਲਦਿਆਂ ਪਿਛਲੇ ਦਿਨੀਂ ਨਯਾਗਾਓਂ ਦੇ ਸੰਪਰਕ ਵਿੱਚ ਟੈਸਟ ਵਜੋਂ ਲਏ ਗਏ 26 ਸੈਂਪਲਾ ਵਿੱਚੋ 23 ਸੈਂਪਲ ਨੈਗੇਟਿਵ ਆਏ ਹਨ ਅਤੇ ਬਾਕੀਆਂ ਦੀ ਰਿਪੋਰਟ ਹਲੇ ਆਉਣੀ ਬਾਕੀ ਹੈ।
ਦਸ ਦਈਏ ਕਿ ਫੇਜ਼ 2 ਮੁਹਾਲੀ ਵਿਖੇ ਸਕ੍ਰੀਨਿੰਗ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਵਿੱਚ ਵਿਕਰੇਤਾਵਾਂ, ਦੁਕਾਨਦਾਰ ਦੇ ਮਾਲਕ ਸਮੇਤ ਕਰਮਚਾਰੀ ਵੀ ਸ਼ਾਮਿਲ ਹਨ।ਸਕ੍ਰੀਨਿੰਗ ਕਰਦੇ ਦੌਰਾਨ ਸਮਾਜਿਕ ਦੂਰੀ ਦਾ ਵੀ ਖਾਸ ਤੌਰ ‘ਤੇ ਧਿਆਨ ਰੱਖਿਆ ਜਾ ਰਿਹਾ ਹੈ।
Cases – 62
Cured – 14
Active – 46
Deaths – 2
Total samples (PCR) – 1045
Results awaited – 34