Corona Virus
ਚੰਡੀਗੜ੍ਹ, ਕਰਫ਼ਿਊ ਦੀ ਢਿੱਲ ਵਿੱਚ ਆਇਆ ਵੱਡਾ ਬਦਲਾਅ
ਚੰਡੀਗੜ੍ਹ, 23 ਅਪ੍ਰੈਲ : ਚੀਨ ਤੋਂ ਫੈਲੇ ਕੋਰੋਨਾ ਵਾਇਰਸ ਨੇ ਵਿਸ਼ਵ ਭਰ ਚ ਕੋਹਰਾਮ ਮਚਾਇਆ ਹੋਇਆ ਹੈ। ਇਸ ਮਹਾਮਾਰੀ ਦੇ ਕਾਰਨ ਜਿੱਥੇ ਦੇਸ਼ ਭਰ ‘ਚ ਲੌਕਡਾਊਨ ਕੀਤਾ ਹੋਇਆ ਹੈ, ਉੱਥੇ ਹੀ VP ਸਿੰਘ ਬਦਨੌਰ ਨੇ ਵੱਡਾ ਫੈਸਲਾ ਲਿਆ ਹੈ।
ਬਦਨੌਰ ਨੇ ਕਿਹਾ ਹੈ ਕਿ 24 ਅਪ੍ਰੈਲ ਤੋਂ ਚੰਡੀਗੜ੍ਹ ਵਿੱਚ, ਕਰਫ਼ਿਊ, ਢਿੱਲ ਵਿੱਚ ਬਦਲਾਅ ਆਇਆ ਹੈ, ਪਹਿਲਾ ਸਵੇਰੇ11 ਵਜੇ ਤੋਂ ਸ਼ਾਮ 3ਵਜੇ ਤੱਕ ਢਿੱਲ ਦਿੱਤੀ ਜਾਂਦੀ ਸੀ। ਪਰ ਹੁਣ ਇਸਨੂੰ ਬਦਲ ਕੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਕਰ ਦਿੱਤਾ ਹੈ।
ਦਸ ਦਈਏ ਕਿ ਇਸਦੇ ਨਾਲ ਹੀ ਚੰਡੀਗੜ੍ਹ ਦੇ ਮੈਡੀਕਲ ਕਾਲਜ ਵਿੱਚ ਜਿੱਥੇ ਵਿਦਿਆਰਥੀ ਇੰਟਰਨਸ਼ਿਪ ਕਰਨ ਲਈ ਕਾਲਜ ਜਾਂਦੇ ਹਨ ਉੱਥੇ ਹੀ ਵਿਧਿਆਰਥੀਆਂ ਲਈ ਇਹ ਖੁਸ਼ਖਬਰੀ ਦੀ ਗੱਲ ਹੈ ਕਿ ਇਸ ਇਕ ਦਿਨ ਦੀ ਇੰਟਰਨਸ਼ਿਪ ਨੂੰ 300 ਤੋਂ ਵਧਾ ਕੇ 600 ਕਰ ਦਿੱਤੀ ਗਈ ਹੈ।
