Connect with us

Punjab

ਮਾਂ- ਪੁੱਤ ਦੀ ਮੌਤ ਦਾ ਗ਼ਮ ਨਾ ਸਹਾਰਦੇ ਧੀ ਨੇ ਕੀਤੀ ਖ਼ੁਦਕੁਸ਼ੀ ਦੀ ਕੋਸ਼ਿਸ਼

Published

on

ਤਰਨ ਤਾਰਨ, 18 ਜੁਲਾਈ (ਪਾਵਨ ਸ਼ਰਮਾ): ਤਰਨ ਤਾਰਨ ਦੇ ਪਿੰਡ ਛਾਪੜੀ ਵਿਖੇ ਅੱਜ ਬਹੁਤ ਹੀ ਮੰਦਭਾਗੀ ਘੱਟਣਾ ਵਾਪਰਨ ਦਾ ਮਾਮਲਾ ਸਾਹਮਣੇ ਆਇਆਂ। ਜਿਥੇ ਸਵੇਰੇ ਨਿਰਮਲ ਕੌਰ ਘਰ ਵਿੱਚ ਪਸ਼ੂਆਂ ਲਈ ਟੋਕੇ ਤੇ ਪੱਠੇ ਕੁੱਤਰ ਰਹੇ ਮਾਂ ਪੁੱਤ ਦੀ ਬਿਜਲੀ ਦਾ ਕਰੰਟ ਲੱਗਣ ਕਾਰਨ ਮੋਤ ਹੋ ਗਈ ਹੈ। ਮਰਨ ਵਾਲੀ ਅੋਰਤ ਦਾ ਨਾਮ ਨਿਰਮਲ ਕੋਰ ਅਤੇ 22 ਸਾਲਾ ਮੁੰਡੇ ਦਾ ਨਾਮ ਸੁਰਜੀਤ ਸਿੰਘ ਦੱਸਿਆਂ ਜਾ ਰਿਹਾ ਹੈ। ਨਿਰਮਲ ਕੋਰ ਦਾ ਪਤੀ ਅਤੇ ਖੇਤੀਬਾੜੀ ਦਾ ਕੰਮ ਕਾਰ ਵੀ ਖੁੱਦ ਹੀ ਦੇਖ ਦੀ ਸੀ ਅੱਜ ਸਵੇਰੇ ਉਹ ਘਰ ਵਿੱਚ ਪਸ਼ੂਆਂ ਲਈ ਟੋਕੇ ਤੇ ਪੱਠੇ ਕੁੱਤਰ ਰਹੀ ਸੀ ਕਿ ਟੋਕੇ ਤੇ ਲੱਗੀ ਮੋਟਰ ਤੋ ਅਚਾਨਕ ਬਿਜਲੀ ਦਾ ਕਰੰਟ ਟੋਕੇ ਵਿੱਚ ਆ ਗਿਆਂ ਜਿਸਦੀ ਚਪੇਟ ਵਿੱਚਚ ਨਿਰਮਲ ਕੋਰ ਆ ਗਈ ਨਿਰਮਲ ਕੋਰ ਦੀਆਂ ਚੀਕਾਂ ਦੀ ਅਵਾਜ ਸੁਣਦਿਆਂ ਉਸਦਾ ਬੇਟਾ ਸੁਰਜੀਤ ਉਸਨੂੰ ਛਡਾਉਣ ਲਈ ਗਿਆਂ ਤਾ ਉਹ ਵੀ ਕਰੰਟ ਦੀ ਚਪੇਟ ਵਿੱਚ ਆ ਗਿਆਂ। ਦੋਵੇ ਮਾਂ-ਪੁੱਤ ਦੀ ਮੋਤ ਦੇ ਗ਼ਮ ਨੂੰ ਨਾ ਸਹਾਰ ਦਿਆਂ ਨਿਰਮਲ ਕੋਰ ਦੀ ਬੇਟੀ ਵੱਲੋ ਵੀ ਮੋਕੇ ਤੇ ਜਹਿਰੀਲਾ ਪਦਾਰਥ ਨਿਗਲ ਆਪਣੀ ਜਾਣ ਲੈਣ ਦੀ ਕੀਤੀ ਕੋਸ਼ਿਸ਼। ਜਿਸ ਨੂੰ ਤਰਨ ਤਾਰਨ ਦੇ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆਂ ਗਿਆ ਹੈ। ਉੱਧਰ ਪੁਲਿਸ ਵੱਲੋ ਮੋਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਨਿਰਮਲ ਕੌਰ ਦਾ ਪਤੀ ਜਸਪਾਲ ਸਿੰਘ ਡੂਬਾਈ ਵਿਖੇ ਕੰਮ ਕਾਰ ਲਈ ਗਿਆਂ ਹੈ ਨਿਰਮਲ ਕੋਰ ਘਰ ਵਿੱਚ ਆਪਣੇ ਬੇਟੇ ਸੁਰਜੀਤ ਸਿੰਘ ਅਤੇ ਦੋ ਬੇਟੀਆਂ ਨਾਲ ਰਹਿੰਦੀ ਸੀ

ਪਰਿਵਾਰਕ ਮੈਬਰਾਂ ਅਤੇ ਪਿੰਡ ਦੇ ਸਰਪੰਚ ਰਾਮ ਨੇ ਘੱਟਣਾ ਨੂੰ ਮੰਦਭਾਗਾ ਦੱਸਦਿਆਂ ਕਿਹਾ ਕਿ ਬਿਜਲ਼ੀ ਲੱਗਣ ਕਾਰਨ ਮਾਂ ਪੁੱਤ ਦੀ ਮੌਕੇ ਤੇ ਮੌਤ ਹੋ ਗਈ ਹੈ ਤੇ ਲੜਕੀ ਨੂੰ ਹਸਪਤਾਲ ਦਾਖਲ ਕਰਵਾਇਆਂ ਗਿਆਂ। ਉਹਨਾਂ ਨੇ ਪ੍ਰਸ਼ਾਸਨ ਕੋਲੋ ਮੰਗ ਕੀਤੀ ਕਿ ਨਿਰਮਲ ਦਾ ਪਤੀ ਜੋ ਡੁੱਬਈ ਵਿੱਚ ਹੈ ਉਹ ਵਾਪਸ ਆ ਰਿਹਾ ਹੈ ਅਤੇ ਪ੍ਰਸ਼ਾਸਨ ਘੱਟਣਾ ਨੂੰ ਦੇਖਦਿਆਂ ਉਸ ਨੂੰ ਇਕਾਂਤਵਾਸ ਕੇਂਦਰ ਭੇਜਣ ਦੀ ਥਾਂ ਸਿੱਧਾ ਘਰ ਆਉਣ ਦੀ ਇਜਾਜਤ ਦਿੱਤੀ ਜਾਵੇ।

ਉੱਧਰ ਘੱਟਣਾ ਦੀ ਸੂਚਨਾ ਮਿਲਦਿਆਂ ਥਾਣਾ ਗੋਇੰਦਵਾਲ ਪੁਲਿਸ ਮੋਕੇ ਤੇ ਪਹੁੰਚ ਗਈ ਅਤੇ ਪੁਲਿਸ ਵੱਲੋ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਿਸ ਜਾਂਚ ਅਧਿਕਾਰੀ ਗੁਰਮੇਜ ਸਿੰਘ ਨੇ ਦੱਸਿਆਂ ਕਿ ਪੁਲਿਸ ਵੱਲੋ ਬਿਆਨ ਦਰਜ ਕਰ ਧਾਰਾ 174 ਤਹਿਤ ਕਾਰਵਾਈ ਕੀਤੀ ਜਾ ਰਹੀ ਹੈ