Punjab
ਪੰਜਾਬ ’ਚ ਅੱਜ ਤੋਂ ਸ਼ੁਰੂ ਹੋਵੇਗੀ ਝੋਨੇ ਦੀ ਬਿਜਾਈ
ਪੰਜਾਬ ’ਚ ਕਰੀਬ 31 ਲੱਖ ਹੈਕਟੇਅਰ ’ਚ ਝੋਨੇ ਦੀ ਬਿਜਾਈ ਅੱਜ ਤੋਂ ਸ਼ੁਰੂ ਹੋ ਜਾਵੇਗੀ। ਝੋਨੇ ਦੀ ਬਿਜਾਈ ਨੂੰ ਲੈ ਕੇ ਪੰਜਾਬ ਦੇ ਕਿਸਾਨਾਂ ਨੇ ਪੂਰੀਆਂ ਤਿਆਰੀਆਂ ਕਰ ਲਈਆਂ ਹਨ। ਕਿਸਾਨ ਝੋਨੇ ਦੀ ਬਿਜਾਈ ਤਿੰਨ ਤਕਨੀਕਾਂ, ਜਿਸ ’ਚ ਮਜ਼ਦੂਰਾਂ ਵੱਲੋਂ ਕੱਦੂ ਕਰ ਕੇ ਝੋਨੇ ਦੀ ਬਿਜਾਈ, ਪੈਡੀ ਟ੍ਰਾਂਸਪਲਾਂਟਰ ਤੇ ਡੀਐੱਸਆਰ ਯਾਨੀ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਨਾਲ ਕਰਨਗੇ। ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਤੇ ਪਿਛਲੇ ਸਾਲ ਦੇ ਮੁਕਾਬਲੇ ਜ਼ਿਆਦਾਤਰ ਕਿਸਾਨ ਝੋਨੇ ਦੀ ਬਿਜਾਈ ਸਿੱਧੀ ਤਕਨੀਕ ਨਾਲ ਕਰਨਗੇ। ਉਨ੍ਹਾਂ ਦੱਸਿਆ ਕਿ ਸੂਬੇ ’ਚ ਸੰਗਰੂਰ ’ਚ ਸਭ ਤੋਂ ਜ਼ਿਆਦਾ ਤੇ ਮੋਹਾਲੀ ’ਚ ਸਭ ਤੋਂ ਘੱਟ ਰਕਬੇ ’ਚ ਝੋਨੇ ਦੀ ਬਿਜਾਈ ਹੁੰਦੀ ਹੈ।