Punjab
ਪਾਕਿਸਤਾਨ ਨਹੀਂ ਆ ਰਿਹਾ ਆਪਣੀਆਂ ਗਿਣੋਨੀਆ ਹਰਕਤਾਂ ਤੋਂ ਬਾਜ਼

8 ਦਸੰਬਰ 2023: ਪਾਕਿਸਤਾਨ ਤੋਂ ਮੁੜ ਆਇਆ ਡਰੋਨ ਜੋ ਕਿ ਛੋਟੇ ਬੱਚਿਆਂ ਦੇ ਵੱਲੋਂ ਦੇਖਿਆ ਗਿਆ ਅਤੇ ਤੁਰੰਤ ਆਪਣੇ ਮਾਪਿਆਂ ਨੂੰ ਦੱਸਿਆ।ਇਸ ਸਮੇਂ ਪੰਜਾਬ ਪੁਲਿਸ ਅਤੇ ਬੀਐਸਐਫ ਨੂੰ ਅਲਰਟ ਕਰ ਦਿੱਤਾ ਗਿਆ।ਦੱਸਿਆ ਜਾ ਰਿਹਾ ਹੀ ਕਿ ਡਰੋਨ ਖੇਤਾਂ ਵਿੱਚੋਂ ਮਿਲਿਆ ਹੈ। ਓਥੇ ਹੀ ਹੁਣ ਸਰਚ ਆਪਰੇਸ਼ਨ ਚੱਲ ਰਿਹਾ ਹੈ।
ਬੀ.ਓ.ਪੀ.ਧਰਮ ਖਾਲੜਾ 103 ਬੀ.ਐਨ. ਅਮਰਕੋਟ ਵਿਖੇ ਸ਼ੱਕੀ ਡਰੋਨ ਦੀ ਆਵਾਜਾਈ ਸਬੰਧੀ ਬੀ.ਐਸ.ਐਫ ਦੀ ਸੂਚਨਾ ‘ਤੇ ਅਣਪਛਾਤੇ ਵਿਅਕਤੀਆਂ ਖਿਲਾਫ ਮੁਕੱਦਮਾ ਨੰਬਰ 150 ਮਿਤੀ 07/12/23 ਅਧੀਨ 10,11,12 ਏਅਰਕ੍ਰਾਫਟ ਐਕਟ ਪੀ.ਐਸ.ਖਾਲੜਾ ਦਰਜ ਕੀਤਾ ਗਿਆ ਹੈ। ਪੰਜਾਬ ਪੁਲਿਸ ਅਤੇ ਬੀ.ਐਸ.ਐਫ ਦੇ ਸਰਚ ਆਪ੍ਰੇਸ਼ਨ ਦੌਰਾਨ ਭਾਰਤ-ਪਾਕਿਸਤਾਨ ਸਰਹੱਦ ਤੋਂ 2.7 ਕਿਲੋਮੀਟਰ ਦੂਰ ਖੇਤਾਂ ਵਿੱਚੋਂ ਚੀਨ ਵਿੱਚ ਬਣਿਆ ਇੱਕ ਡਰੋਨ ਡੀਜੇਆਈ ਕਵਾਡਕਾਪਟਰ ਬਰਾਮਦ ਹੋਇਆ, ਜੋ ਸਤਨਾਮ ਸਿੰਘ ਪੁੱਤਰ ਸੱਜਣ ਸਿੰਘ ਵਾਸੀ ਡੱਲ ਥਾਣਾ ਖਲਦਾ ਦਾ ਹੈ। ਪੁਲਿਸ ਅਤੇ ਬੀਐਸਐਫ ਵੱਲੋਂ ਤਸਕਰੀ ਦਾ ਸਾਮਾਨ ਬਰਾਮਦ ਕਰਨ ਲਈ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਪੁਲਸ ਇਸ ਮਾਮਲੇ ‘ਚ ਦੋਸ਼ੀ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰ ਰਹੀ ਹੈ।