Connect with us

Punjab

ਪਾਕਿਸਤਾਨੀ ਡਰੋਨ ਭਾਰਤ ‘ਚ ਹੋਇਆ ਦਾਖਲ, 17.50 ਕਰੋੜ ਦੀ ਮਿਲੀ ਹੈਰੋਇਨ

Published

on

31ਅਗਸਤ 2023: ਪਾਕਿਸਤਾਨੀ ਡਰੋਨਾਂ ਨੇ ਇੱਕ ਵਾਰ ਫਿਰ ਭਾਰਤੀ ਸਰਹੱਦ ਵਿੱਚ ਦਾਖ਼ਲ ਹੋ ਕੇ ਸਮੱਗਲਰਾਂ ਦੇ ਨਾਪਾਕ ਇਰਾਦਿਆਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਪਰ ਡਰੋਨ ਦੀ ਹਰਕਤ ਤੋਂ ਬਾਅਦ ਬੀਐਸਐਫ ਅਤੇ ਪੰਜਾਬ ਪੁਲੀਸ ਨੇ ਸਾਂਝੇ ਤੌਰ ’ਤੇ ਕਾਰਵਾਈ ਕਰਦਿਆਂ ਕਰੀਬ 17.50 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਕਰਕੇ ਦੁਸ਼ਮਣਾਂ ਦੇ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ ਹੈ ।

ਪ੍ਰਾਪਤ ਜਾਣਕਾਰੀ ਅਨੁਸਾਰ ਬੀਐਸਐਫ ਨੂੰ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਰਾਣੀਆ ਵਿੱਚ ਡਰੋਨ ਦੀ ਆਵਾਜਾਈ ਦੀ ਸੂਚਨਾ ਮਿਲੀ ਸੀ। ਇਸ ਦੇ ਆਧਾਰ ‘ਤੇ ਪੰਜਾਬ ਪੁਲਸ ਦੀ ਮਦਦ ਨਾਲ ਇਲਾਕੇ ‘ਚ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਬੀਐਸਐਫ ਜਵਾਨਾਂ ਨੂੰ ਪਲਾਸਟਿਕ ਦੇ ਪੈਕਟ ਵਿੱਚੋਂ 6 ਛੋਟੀਆਂ ਬੋਤਲਾਂ ਬਰਾਮਦ ਹੋਈਆਂ, ਜਿਸ ਵਿੱਚ 2.630 ਕਿਲੋ ਹੈਰੋਇਨ ਸੀ।

ਇਸ ਖੇਪ ਨੂੰ ਬੀਐਸਐਫ ਅਧਿਕਾਰੀਆਂ ਨੇ ਸੀਲ ਕਰ ਦਿੱਤਾ ਹੈ ਅਤੇ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਗਿਆ ਹੈ। ਇਸ ਖੇਪ ਦੀ ਅੰਤਰਰਾਸ਼ਟਰੀ ਕੀਮਤ 17.5 ਕਰੋੜ ਰੁਪਏ ਦੱਸੀ ਜਾ ਰਹੀ ਹੈ।

ਗੁਰਦਾਸਪੁਰ ਤੋਂ ਇੱਕ ਖੇਪ ਮਿੱਟੀ ਵਿੱਚ ਦੱਬੀ ਹੋਈ ਮਿਲੀ।
ਬੀਐਸਐਫ ਨੇ 2 ਦਿਨਾਂ ਵਿੱਚ ਇਹ ਦੂਜੀ ਸਫਲਤਾ ਹਾਸਲ ਕੀਤੀ ਹੈ। ਗੁਰਦਾਸਪੁਰ ਸਰਹੱਦ ‘ਤੇ ਪੈਂਦੇ ਪਿੰਡ ਕਮਾਲਪੁਰਾ ਵਿੱਚ ਵੀ ਤਲਾਸ਼ੀ ਦੌਰਾਨ ਬੀਐਸਐਫ ਨੇ ਕੰਡਿਆਲੀ ਤਾਰ ਤੋਂ ਪਾਰ ਜ਼ਮੀਨ ਵਿੱਚ ਦੱਬੀ ਖੇਪ ਬਰਾਮਦ ਕੀਤੀ ਹੈ। ਇਸ ਨੂੰ ਇੱਕ ਬੈਟਰੀ ਵਿੱਚ ਛੁਪਾ ਕੇ ਜ਼ਮੀਨ ਵਿੱਚ ਦੱਬਿਆ ਹੋਇਆ ਸੀ, ਜਿਸ ਵਿੱਚ 6 ਪੈਕੇਟ ਹੈਰੋਇਨ ਅਤੇ ਇੱਕ ਛੋਟਾ 70 ਗ੍ਰਾਮ ਅਫੀਮ ਦਾ ਪੈਕੇਟ ਮਿਲਿਆ ਹੈ।