Connect with us

News

ਪਾਕਿਸਤਾਨ ‘ਚ ਵਾਪਰੇ ਭਿਆਨਕ ਜਹਾਜ਼ ਹਾਦਸੇ ‘ਚ 97 ਲੋਕਾਂ ਦੀ ਮੌਤ

Published

on

ਪਾਕਿਸਤਾਨ ਦੇ ਕਰਾਚੀ ‘ਚ ਸ਼ੁਕਰਵਾਰ ਨੂੰ ਹੋਏ ਜਹਾਜ਼ ਹਾਦਸੇ ‘ਚ 97 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਸਿਰਫ ਦੋ ਵਿਅਕਤੀ ਹੀ ਜ਼ਿੰਦਾ ਬਚ ਸਕੇ ਹਨ।

ਦੱਸ ਦਈਏ ਬੀਤੇ ਦਿਨੀਂ ਪਾਕਿਸਤਾਨ ‘ਚ ਇੱਕ ਵੱਡਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਲਾਹੌਰ ਤੋਂ ਕਰਾਚੀ ਜਾ ਰਹੀ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਇੰਸ (ਪੀ.ਆਈ.ਏ.) ਹਾਦਸੇ ਦਾ ਸ਼ਿਕਾਰ ਹੋ ਗਈ। ਜਹਾਜ਼ ਕਰਾਚੀ ਏਅਰਪੋਰਟ ਦੇ ਕੋਲ ਰਿਹਾਇਸ਼ੀ ਇਲਾਕੇ ‘ਚ ਡਿੱਗ ਗਿਆ। ਜਹਾਜ਼ ਡਿੱਗਣ ਨਾਲ ਕਈ ਮਕਾਨਾਂ ‘ਚ ਅੱਗ ਲੱਗ ਗਈ। ਇਹ ਹਾਦਸਾ ਕਰਾਚੀ ‘ਚ ਲੈਂਡਿੰਗ ਤੋਂ ਠੀਕ ਪਹਿਲਾਂ ਹੋਇਆ ਹੈ।