News
ਪਾਕਿਸਤਾਨ ‘ਚ ਜਹਾਜ ਹੋਇਆ ਹਾਦਸਾਗ੍ਰਸਤ, PM ਮੋਦੀ ਤੇ CM ਨੇ ਕੀਤਾ ਦੁੱਖ ਦਾ ਪ੍ਰਗਟਾਵਾ

ਸ਼ੁੱਕਰਵਾਰ ਨੂੰ ਪਾਕਿਸਤਾਨ ‘ਚ ਇੱਕ ਵੱਡਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਲਾਹੌਰ ਤੋਂ ਕਰਾਚੀ ਜਾ ਰਹੀ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਇੰਸ (ਪੀ.ਆਈ.ਏ.) ਹਾਦਸੇ ਦਾ ਸ਼ਿਕਾਰ ਹੋ ਗਈ।

ਜਹਾਜ਼ ਕਰਾਚੀ ਏਅਰਪੋਰਟ ਦੇ ਕੋਲ ਰਿਹਾਇਸ਼ੀ ਇਲਾਕੇ ‘ਚ ਡਿੱਗ ਗਿਆ। ਜਹਾਜ਼ ਡਿੱਗਣ ਨਾਲ ਕਈ ਮਕਾਨਾਂ ‘ਚ ਅੱਗ ਲੱਗ ਗਈ। ਇਹ ਹਾਦਸਾ ਕਰਾਚੀ ‘ਚ ਲੈਂਡਿੰਗ ਤੋਂ ਠੀਕ ਪਹਿਲਾਂ ਹੋਇਆ ਹੈ। ਜਹਾਜ਼ ‘ਚ 98 ਲੋਕ ਸਵਾਰ ਸਨ। ਇਸ ‘ਚ 90 ਯਾਤਰੀ ਅਤੇ 8 ਕਰੂ ਮੈਂਬਰ ਸਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ‘ਚ ਹੋਏ ਜਹਾਜ਼ ਹਾਦਸੇ ‘ਤੇ ਦੁੱਖ ਜਤਾਇਆ ਹੈ। ਪੀ.ਐਮ. ਮੋਦੀ ਨੇ ਟਵੀਟ ਕੀਤਾ ਕਿ ਪਾਕਿਸਤਾਨ ‘ਚ ਜਹਾਜ਼ ਹਾਦਸੇ ਕਾਰਨ ਜਾਨ ਮਾਲ ਦੇ ਨੁਕਸਾਨ ਨਾਲ ਡੂੰਘਾ ਦੁੱਖ ਹੋਇਆ। ਮ੍ਰਿਤਕਾਂ ਦੇ ਪਰਿਵਾਰਾਂ ਪ੍ਰਤੀ ਸਾਡੀ ਹਮਦਰਦੀ, ਅਤੇ ਜਖ਼ਮੀਆਂ ਦੇ ਜਲਦ ਠੀਕ ਹੋਣ ਦੀ ਕਾਮਨਾ ਕਰਦਾ ਹਾਂ।

ਇਸਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਟਵੀਟ ਕਰਦਿਆ ਇਸ ਹਾਦਸੇ ਪ੍ਰਤੀ ਆਪਣਾ ਦੁੱਖ ਜ਼ਾਹਿਰ ਕੀਤਾ।