Connect with us

Punjab

ਪੰਜਾਬ ਯੂਨੀਵਰਸਿਟੀ ਦੇ ਦਫਤਰ 13 ਮਈ ਤੋਂ ਖੁੱਲ੍ਹਣਗੇ

Published

on


ਚੰਡੀਗੜ੍ਹ, 13 ਮਈ, 2020 : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ  ਦੇ ਦਫਤਰ ਅਤੇ ਟੀਚਿੰਗ ਵਿਭਾਗਾਂ ਦੇ ਚੇਅਰਪਰਸਨਜ਼ ਦੇ ਦਫਤਰ 13 ਮਈ ਤੋਂ ਖੁੱਲ੍ਹਣਗੇ। ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ. ਕਰਮਜੀਤ ਸਿੰਘ ਵੱਲੋਂ ਜਾਰੀ ਸਰਕੁਲਰ ਮੁਤਾਬਕ ਦਫਤਰਾਂ ਦਾ ਸਮਾਂ ਸਵੇਰੇ 10.30 ਵਜੇ ਤੋਂ ਬਾਅਦ ਦੁਪਹਿਰ 4.30 ਵਜੇ ਤੱਕ ਹੋਵੇਗਾ। ਜਿਸ ਵਿਚ 1.00 ਤੋਂ 1.30 ਵਜੇ ਤੱਕ ਲੰਚ ਟਾਈਮ ਹੋਵੇਗਾ।
ਕਲਾਸ ਏ ਅਫਸਰ ਸਾਰੇ ਕੰਮਕਾਜੀ ਦਿਨਾਂ ਨੂੰ ਆਪੋ ਆਪਣੇ ਵਿਭਾਗਾਂ/ਦਫਤਰਾਂ ਵਿਚ ਆਉਣਗੇ ਜਦਕਿ ਬਾਕੀ ਸਾਰਾ ਸਟਾਫ 33 ਫੀਸਦੀ ਦੇ ਹਿਸਾਬ ਨਾਲ ਰੋਟੇਸ਼ਨਲ ਡਿਊਟੀ ਕਰੇਗਾ। ਦਫਤਰ ਵਿਚ ਸੋਸ਼ਲ ਡਿਸਟੈਂਸਿੰਗ ਸਮੇਤ ਕੋਰੋਨਾ ਬਾਰੇ ਭਾਰਤ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕੀਤੀ ਜਾਵੇਗੀ।