Uncategorized
ਪਰਮੀਸ਼ ਵਰਮਾ ਨੇ ਆਪਣੀ ਮਾਂ ਨੂੰ ਰਿਟਾਇਰਮੈਂਟ ‘ਤੇ ਦਿੱਤੀ ਨਵੀਂ ਗੱਡੀ

14 ਦਸੰਬਰ 2023: ਪੰਜਾਬੀ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ਲਗਾਤਾਰ ਸੁਰਖੀਆਂ ਵਿੱਚ ਬਣੇ ਹੋਏ ਹਨ। ਦੱਸ ਦੇਈਏ ਕਿ ਹਾਲ ਹੀ ਵਿੱਚ ਪਰਮੀਸ਼ ਵਰਮਾ ਨੇ ਆਪਣੇ ਭਰਾ ਸੁਖਨ ਦੇ ਵਿਆਹ ਵਿੱਚ ਖੂਬ ਮਸਤੀ ਕੀਤੀ।
ਇਸ ਤੋਂ ਬਾਅਦ ਹੁਣ ਪਰਮੀਸ਼ ਆਪਣੀ ਮਾਂ ਉੱਪਰ ਪਿਆਰ ਬਰਸਾਉਂਦੇ ਹੋਏ ਵਿਖਾਈ ਦੇ ਰਹੇ ਹਨ। ਦਰਅਸਲ, ਪਰਮੀਸ਼ ਦੀ ਮਾਂ ਨੂੰ ਹਾਲ ਹੀ ਵਿੱਚ ਰਿਟਾਇਰਮੈਂਟ ਮਿਲੀ ਹੈ। ਇਸ ਖਾਸ ਮੌਕੇ ਤੇ ਪੁੱਤਰ ਆਪਣੀ ਮਾਂ ਉੱਪਰ ਪਿਆਰ ਬਰਸਾਉਂਦੇ ਹੋਏ ਨਜ਼ਰ ਆ ਰਹੇ ਹੈ ਅਤੇ ਉਨ੍ਹਾਂ ਨੂੰ ਖਾਸ ਤੋਹਫ਼ਾ ਵੀ ਦਿੱਤਾ ਹੈ।
ਦੱਸ ਦੇਈਏ ਕਿ ਕਲਾਕਾਰ ਪਰਮੀਸ਼ ਵਰਮਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਵੀਡੀਓ ਸ਼ੇਅਰ ਕੀਤਾ ਹੈ। ਜਿਸ ਵਿੱਚ ਉਹ ਆਪਣੀ ਮਾਂ ਨਾਲ ਵਿਖਾਈ ਦੇ ਰਹੇ ਹਨ।
ਪਰਮੀਸ਼ ਵੱਲੋਂ ਆਪਣੀ ਮਾਂ ਨੂੰ ਨਵੀਂ ਲਗਜ਼ਰੀ ਗੱਡੀ ਤੋਹਫ਼ੇ ਵਿੱਚ ਦਿੱਤੀ ਗਈ ਹੈ। ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਫਿਲਮੀ ਸਿਤਾਰਿਆਂ ਦੇ ਨਾਲ-ਨਾਲ ਪ੍ਰਸ਼ੰਸਕ ਵੀ ਲਗਾਤਾਰ ਕਮੈਂਟ ਕਰ ਰਹੇ ਹਨ।
ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਪਰਮੀਸ਼ ਨੇ ਲਿਖਿਆ ‘ਵਾਹਿਗੁਰੂ ਮਿਹਰ ਕਰੇ, ਹੈਪੀ ਰਿਟਾਇਰਮੈਂਟ ਮਾਂ। TIME TO LIVE YOUR LIFE..THANK YOU FOR EVERYTHING
ਵਰਕਫਰੰਟ ਦੀ ਗੱਲ ਕਰੀਏ ਤਾਂ ਪਰਮੀਸ਼ ਵਰਮਾ ਨੇ ਕਈ ਸੁਪਰਹਿੱਟ ਗੀਤ, ਪੰਜਾਬੀ ਸੰਗੀਤ ਜਗਤ ਨੂੰ ਦਿੱਤੇ ਹਨ। ਉਨ੍ਹਾਂ ਨੇ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਕਈ ਹਿੱਟ ਫ਼ਿਲਮਾਂ ਨਾਲ ਪ੍ਰਸ਼ੰਸਕਾਂ ਦਾ ਖੂਬ ਮਨੋਰੰਜਨ ਕੀਤਾ।