Connect with us

Entertainment

ਮਾਸਟਰਪੀਸ ਹੈ ਸ਼ਾਹਰੁਖ ਦੀ ਫ਼ਿਲਮ ‘ਡੰਕੀ’, ਨਹੀਂ ਰੋਕ ਸਕੋਂਗੇ ਹੰਝੂ

Published

on

15 ਦਸੰਬਰ 2023: ਸਾਲ 2023 ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਲਈ ਖੁਸ਼ਕਿਸਮਤ ਰਿਹਾ ਹੈ। ਸਾਲ ਦੀ ਸ਼ੁਰੂਆਤ ‘ਚ ਰਿਲੀਜ਼ ਹੋਈ ਕਿੰਗ ਖਾਨ ਦੀ ‘ਪਠਾਨ’ ਬਲਾਕਬਸਟਰ ਰਹੀ ਸੀ। ਇਸ ਤੋਂ ਬਾਅਦ ‘ਜਵਾਨ’ ਰਿਲੀਜ਼ ਹੋਈ ਅਤੇ ਇਸ ਫਿਲਮ ਨੇ ਬਾਕਸ ਆਫਿਸ ‘ਤੇ ਕਮਾਈ ਦੇ ਸਾਰੇ ਰਿਕਾਰਡ ਵੀ ਤੋੜ ਦਿੱਤੇ।

ਹੁਣ ਜਦੋਂ ਸਾਲ 2023 ਖਤਮ ਹੋਣ ਵਾਲਾ ਹੈ ਤਾਂ ਬਾਲੀਵੁੱਡ ਦੇ ਬਾਦਸ਼ਾਹ ਇਕ ਵਾਰ ਫਿਰ ਆਪਣੀ ਆਉਣ ਵਾਲੀ ਫਿਲਮ ‘ਡੰਕੀ’ ਨਾਲ ਧਮਾਲ ਮਚਾਉਣ ਦੀ ਤਿਆਰੀ ਕਰ ਰਹੇ ਹਨ।

ਫਿਲਮ ਦੇ ਪੋਸਟਰ, ਟ੍ਰੇਲਰ ਅਤੇ ਟੀਜ਼ਰ ਨੇ ਪਹਿਲਾਂ ਹੀ ‘ਡੰਕੀ’ ਨੂੰ ਲੈ ਕੇ ਪ੍ਰਸ਼ੰਸਕਾਂ ‘ਚ ਉਤਸ਼ਾਹ ਵਧਾ ਦਿੱਤਾ ਹੈ ਅਤੇ ਹੁਣ ਕਿੰਗ ਖਾਨ ਦੀ ਫਿਲਮ ਦਾ ਪਹਿਲਾ ਰਿਵਿਊ ਵੀ ਆ ਗਿਆ ਹੈ।

ਇਕ ਮੀਡਿਆ ਪੋਰਟਲ ਨੇ ਆਪਣੇ X ਅਕਾਊਂਟ ‘ਤੇ ਫਿਲਮ ‘ਡੰਕੀ’ ਦੀ ਪਹਿਲੀ ਸਮੀਖਿਆ ਸਾਂਝੀ ਕੀਤੀ ਹੈ। ਪਹਿਲੇ ਰਿਵਿਊ ਦੇ ਮੁਤਾਬਕ, “ਇਨਸਾਈਡਰ ਰਿਪੋਰਟਸ: ਡੰਕੀ 5 ਸਟਾਰ… ਇਹ ਫਿਲਮ ਰਾਜਕੁਮਾਰ ਹਿਰਾਨੀ ਦੀ ਮਾਸਟਰਪੀਸ ਹੈ।

ਜਿਸ ਤਰ੍ਹਾਂ ਰਾਜ ਸਰ ਨੇ ਇਸ ਫਿਲਮ ਨੂੰ ਬਣਾਇਆ ਹੈ, ਉਸ ਤਰ੍ਹਾਂ ਭਾਰਤ ‘ਚ ਕਿਸੇ ਨੇ ਵੀ ਪਹਿਲਾਂ ਕਦੇ ਇਸ ਤਰ੍ਹਾਂ ਦੀ ਫਿਲਮ ਨੂੰ ਨਹੀਂ ਦੇਖਿਆ ਹੋਵੇਗਾ। ਸ਼ਾਹਰੁਖ ਖਾਨ ਨੇ ਫਿਲਮ ‘ਚ ਆਪਣੀ ਬੈਸਟ ਐਕਟਿੰਗ ਕੀਤੀ ਹੈ।

ਫਿਲਮ ਦਾ ਪਹਿਲਾ ਭਾਗ ਡੰਕੀ ਦੀ ਲੰਡਨ ਦੀ JOURNEY ਬਾਰੇ ਹੈ। ਇਹ ਤਹਾਨੂੰ ਕਰੈਕਟਰ ਤੇ ਕਹਾਣੀ, ਕਾਮੇਡੀ, ਰੋਮਾਂਸ, ਪਿਆਰ ਤੇ ਦੋਸਤੀ ਦੇ ਨਾਲ ਬਹੁਤ ਡੂੰਘਾਈ ਨਾਲ ਜੋੜਦਾ ਹੈ।

ਫਿਲਮ ਦੀ ਅਸਲ ਕਹਾਣੀ ਇੰਟਰਵਲ ਤੋਂ ਬਾਅਦ ਸ਼ੁਰੂ ਹੁੰਦੀ ਹੈ, ਜਿੱਥੇ ਇਹ ਫਿਲਮ ਤੁਹਾਨੂੰ ਰੁਆਉਂਦੀ ਹੈ।”

ਰਾਜਕੁਮਾਰ ਹਿਰਾਨੀ ਦੁਆਰਾ ਨਿਰਦੇਸ਼ਤ ਫਿਲਮ ਡੰਕੀ ਵਿੱਚ ਸ਼ਾਹਰੁਖ ਖਾਨ ਤੋਂ ਇਲਾਵਾ ਕਈ ਸ਼ਾਨਦਾਰ ਅਦਾਕਾਰਾਂ ਦਾ ਇੱਕ ਸਮੂਹ ਹੈ। ਇਨ੍ਹਾਂ ਵਿੱਚ ਤਾਪਸੀ ਪੰਨੂ, ਵਿੱਕੀ ਕੌਸ਼ਲ ਅਤੇ ਅਦਾਕਾਰ ਬੋਮਨ ਇਰਾਨੀ ਵੀ ਸ਼ਾਮਲ ਹਨ।

ਡੰਕੀ 21 ਦਸੰਬਰ, 2023 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।