Punjab
ਜਗਰਾਉਂ ‘ਚ ਕਿਸਾਨਾਂ ਨੂੰ ਨਹੀਂ ਹੋਏ ਪਾਸ ਜਾਰੀ
ਜਗਰਾਉਂ, 15 ਅਪ੍ਰੈਲ (ਹੇਮਰਾਜ ਬੱਬਰ) : ਇੱਕ ਪਾਸੇ ਕੋਰੋਨਾ ਮਹਾਂਮਾਰੀ ਦਾ ਦੌਰ ਲਗਾਤਾਰ ਜਾਰੀ ਹੈ ਉੱਥੇ ਹੀ ਦੂਜੇ ਪਾਸੇ ਕਣਕ ਦਾ ਮੌਸਮ ਆ ਗਿਆ ਹੈ । ਇਸ ਸਮੇਂ ਸਰਕਾਰ ਦੀਆਂ ਹਦਾਇਤਾਂ ਹਨ ਕਿ ਮੰਡੀਆਂ ਵਿੱਚ ਇੱਕਠ ਨਾ ਹੋਵੇ ਇਸ ਲਈ ਕਿਸਾਨਾਂ ਨੂੰ ਪਾਸ ਜਾਰੀ ਕੀਤੇ ਜਾਣਗੇ ਤਾਂ ਜੋ ਉਹ ਮੰਡੀ ਵਿੱਚ ਆ ਸਕਣ ਅਤੇ ਆਪਣੀ ਫ਼ਸਲ ਵੇਚ ਸਕਣ।
ਅੱਜ ਵਰਲਡ ਪੰਜਾਬੀ ਦੀ ਟੀਮ ਵੱਲੋਂ ਜਗਰਾਉਂ ਦਾਣਾ ਮੰਡੀ ਦਾ ਦੌਰਾ ਕੀਤਾ ਗਿਆ ਤੇ ਖਰੀਦ ਸੰਬੰਧੀ ਜਾਣਕਾਰੀ ਪ੍ਰਾਪਤ ਕੀਤੀ ਗਈ। ਹਰ ਸਾਲ ਫ਼ਸਲ ਮੰਡੀਆਂ ਵਿੱਚ ਲਿਆਂਦੀ ਜਾਂਦੀ ਹੈ ਅਤੇ ਸ਼ੈੱਡ ਦੇ ਹੇਠਾਂ ਕਿਸਾਨ ਆਪਣੀ ਫਸਲ ਰੱਖਦੇ ਹਨ ਪਰ ਇਸ ਵਾਰ ਮੰਡੀ ਵਿਚ ਵੇਖਿਆ ਗਿਆ ਕਿ ਅਜੇ ਬਹੁਤ ਸਾਰੇ ਸ਼ੈੱਡ ‘ਤੇ ਕੰਮ ਕਰਨਾ ਬਾਕੀ ਹੈ।
ਜਦੋਂ ਮੰਡੀ ਦੇ ਪ੍ਰਬੰਧਾਂ ਬਾਰੇ ਮਾਰਕੀਟ ਕਮੇਟੀ ਦੇ ਸਕੱਤਰ ਗੁਰਮਤਪਾਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜੋ ਇਹ ਥਾਂ ‘ਤੇ ਕੰਮ ਰੁਕਿਆ ਹੈ ਉਸਦਾ ਕਾਰਨ ਕੋਰੋਨਾ ਹੈ । ਇਸ ਸਮੇਂ ਸਰਕਾਰ ਵੱਲੋਂ 32 ਸ਼ੈੱਲਰ ਐਲਾਨ ਕੀਤੇ ਗਏ ਹਨ, ਜਿੱਥੇ ਫ਼ਸਲ ਰੱਖੀ ਜਾਵੇਗੀ।
ਜਦੋਂ ਪਾਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਅਜੇ ਪਾਸ ਜਾਰੀ ਨਹੀਂ ਕੀਤੇ ਗਏ, ਪਰ ਅੱਜ ਸ਼ਾਮ ਨੂੰ ਸਰਕਾਰੀ ਆਦੇਸ਼ਾਂ ‘ਤੇ ਪਾਸ ਜਾਰੀ ਕੀਤੇ ਜਾਣਗੇ। ਜਿਸ ਤੋਂ ਬਾਅਦ ਕਿਸਾਨਾਂ ਦੀ ਫ਼ਸਲ ਪੂਰੀ ਰਫ਼ਤਾਰ ਨਾਲ ਖਰੀਦੀ ਜਾਵੇਗੀ।
ਸੈਕਟਰੀ ਨੇ ਇਹ ਵੀ ਦੱਸਿਆ ਕਿ ਪਾਸ ਪਹਿਲਾਂ ਰਾਜ ਪੱਧਰੀ ਪੋਰਟਲ ‘ਤੇ ਤਿਆਰ ਕੀਤੇ ਜਾਣਗੇ, ਉਸ ਤੋ ਬਾਅਦ ਹੀ ਕਿਸਾਨਾਂ ਨੂੰ ਜਾਰੀ ਕੀਤੇ ਜਾਣਗੇ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਵੀ ਕੀਤੀ ਕਿ ਕਿਸਾਨ ਆਪਣੀਆਂ ਫਸਲਾਂ ਵੇਚਣ ਲਈ ਜਲਦਬਾਜ਼ੀ ਨਾ ਕਰਨ ।