Punjab
PATHANKOT ਦੀ ਰਣਜੀਤ ਸਾਗਰ ਡੈਮ ਝੀਲ ਤੇ ਪਹੁੰਚੇ ਵਿਦੇਸ਼ੀ ਪੰਛੀ

PATHANKOT: ਮੌਸਮ ਦਾ ਬਦਲਾਅ ਸ਼ੁਰੂ ਹੋ ਗਿਆ ਹੈ ਅਤੇ ਇਸ ਮੌਸਮ ਦੇ ਬਦਲਾਅ ਦੇ ਵਿੱਚ ਪਠਾਨਕੋਟ ਦੀ ਰਣਜੀਤ ਸਾਗਰ ਡੈਮ ਝੀਲ ਅਤੇ ਕੇਸ਼ੋਪੁਰ ਸਾਂਬ ‘ਚ ਵਿਦੇਸ਼ੀ ਪੰਛੀਆਂ ਦੀ ਆਮਦ ਸ਼ੁਰੂ ਹੋ ਗਈ ਹੈ। ਦੱਸ ਦੇਈਏ ਕਿ ਤਿੱਬਤ, ਚੀਨ, ਸਾਇਬੇਰੀਆ, ਲੱਦਾਖ ਅਤੇ ਹੋਰ ਕਈ ਥਾਵਾਂ ‘ਤੇ ਜ਼ਿਆਦਾ ਬਰਫਬਾਰੀ ਹੋਣ ਕਾਰਨ ਇਹ ਵਿਦੇਸ਼ੀ ਪੰਛੀ ਹਰ ਸਾਲ ਪਠਾਨਕੋਟ ਦੀ ਰਣਜੀਤ ਸਾਗਰ ਡੈਮ ਝੀਲ ‘ਚ ਆਉਂਦੇ ਹਨ। ਵਿਭਾਗ ਦੇ ਅਧਿਕਾਰੀ ਉਨ੍ਹਾਂ ਦੀ ਲਗਾਤਾਰ ਨਿਗਰਾਨੀ ਕਰ ਰਹੇ ਹਨ ਤੇ ਗਿਣਤੀ ਦਾ ਕੰਮ ਜਾਰੀ ਹੈ।
ਸਰਦੀਆਂ ਦਾ ਮੌਸਮ ਸ਼ੁਰੂ ਹੁੰਦੇ ਹੀ ਪਠਾਨਕੋਟ ਦੇ ਰਣਜੀਤ ਸਾਗਰ ਡੈਮ ਦੀ ਝੀਲ ਅਤੇ ਕੇਸ਼ਵਪੁਰ ਸ਼ੰਭੂ ਵਿੱਚ ਵੀ ਵਿਦੇਸ਼ੀ ਪੰਛੀਆਂ ਦੀ ਆਮਦ ਸ਼ੁਰੂ ਹੋ ਜਾਂਦੀ ਹੈ। ਇਹ ਵਿਦੇਸ਼ੀ ਪੰਛੀ ਸਰਦੀਆਂ ਦੇ ਮੌਸਮ ਵਿੱਚ ਪੰਜਾਬ ਵੱਲ ਕੂਚ ਕਰ ਜਾਂਦੇ ਹਨ ਕਿਉਂਕਿ ਸਰਦੀਆਂ ਦੇ ਮੌਸਮ ਵਿੱਚ ਬਰਫ਼ਬਾਰੀ ਅਤੇ ਅੱਤ ਦੀ ਠੰਢ ਕਾਰਨ ਉਹ ਆਪਣੀਆਂ ਥਾਵਾਂ ਬਾਦਲ ਲੈਣੇ ਹਨ ਅਤੇ ਪਿਛਲੇ ਕਈ ਸਾਲਾਂ ਤੋਂ ਰਣਜੀਤ ਸਾਗਰ ਡੈਮ ਦੀ ਝੀਲ ਅਤੇ ਕੇਸ਼ਵਪੁਰ ਪਹੁੰਚ ਰਹੇ ਹਨ, ਉਨ੍ਹਾਂ ਨੂੰ ਇੱਥੇ ਪਹੁੰਚਣ ਲਈ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਪੈਂਦਾ ਹੈ।
ਵਾਇਲਡ ਲਾਈਫ ਵਿਭਾਗ ਦੇ ਅਧਿਕਾਰੀ ਇਨ੍ਹਾਂ ਵਿਦੇਸ਼ੀ ਪੰਛੀਆਂ ਦੀ ਲਗਾਤਾਰ ਨਿਗਰਾਨੀ ਕਰ ਰਹੇ ਹਨ ਅਤੇ ਲਗਾਤਾਰ ਸੈਲਾਨੀ ਵੀ ਇੱਥੇ ਪੰਛੀਆਂ ਨੂੰ ਦੇਖਣ ਲਈ ਆਉਂਦੇ ਹਨ। ਡੀ.ਐਫ.ਓ. ਵਾਇਲਡ ਲਾਈਫ ਵਿਭਾਗ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਵਿਭਾਗ ਵੱਲੋਂ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਸੈਲਾਨੀਆਂ ਨੂੰ ਇਹ ਵੀ ਕਿਹਾ ਜਾਂਦਾ ਹੈ ਕਿ ਇਨ੍ਹਾਂ ਪੰਛੀਆਂ ਨੂੰ ਦੂਰੋਂ ਹੀ ਦੇਖਿਆ ਜਾਵੇ।