Connect with us

Punjab

ਪਠਾਨਕੋਟ ਵਿਖੇ ਕੋਰੋਨਾ ਦੇ 3 ਨਵੇਂ ਮਾਮਲੇ ਦਰਜ

Published

on

ਹੁਸ਼ਿਆਰਪੁਰ, 29 ਜੂਨ (ਮੁਕੇਸ਼ ਸੈਣੀ): ਕੋਰੋਨਾ ਵਾਇਰਸ ਦਿਨੋਂ ਦਿਨ ਆਪਣੇ ਪੈਰ ਪਸਾਰ ਰਿਹਾ ਹੈ। ਦੇਸ਼ ਵਿਦੇਸ਼ ਦੇ ਕਾਫੀ ਲੋਕ ਆਪਣੀਆਂ ਤੋਂ ਸਦਾ ਲਈ ਦੂਰ ਹੋ ਚੁਕੇ ਹਨ। ਇਹ ਮਹਾਮਾਰੀ ਜੋ ਹਰ ਇੱਕ ਵਰਗ ਦੇ ਲੋਕ ਨੂੰ ਆਪਣੀ ਲਪੇਟ ਵਿਚ ਲੈ ਲੈਂਦੀ ਹੈ ਪਾਵੇ ਉਹ ਬੱਚਾ ਹੋਵੇ, ਜਵਾਨ ਜਾਂ ਬੁਜ਼ੁਰਗ। ਪੰਜਾਬ ਵਿਚ ਵੀ ਕੋਰੋਨਾ ਦੇ ਹਰ ਰੋਜ਼ ਨਵੇਂ ਮਾਮਲੇ ਦੀ ਪੁਸ਼ਟੀ ਹੋ ਰਹੀ ਹੈ ਅਤੇ ਇਸਦੇ ਨਾਲ ਹੀ ਮੌਤਾਂ ਦਾ ਅੰਕੜਾ ਵੀ ਵੱਧ ਰਿਹਾ ਹੈ।
ਪਠਾਨਕੋਟ ਵਿਖੇ ਵੀ ਅੱਜ ਭਾਵ ਸੋਮਵਾਰ ਨੂੰ ਕੋਰੋਨਾ ਦੇ 3 ਨਵੇਂ ਮਾਮਲੇ ਦੀ ਪੁਸ਼ਟੀ ਹੋਈ ਹੈ। ਜਿਨ੍ਹਾਂ ਵਿੱਚੋ ਇਕ ਪੀੜਤ ਗੁਰਦਸਪੂਰ ਦਾ ਨਿਵਾਸੀ ਹੈ ਅਤੇ ਬਾਕੀ ਦੇ 2 ਪੀੜਤ ਪਠਾਨਕੋਟ ਦੇ ਨਿਵਾਸੀ ਹਨ। ਜਿਸਦੇ ਨਾਲ ਜ਼ਿਲ੍ਹੇ ਵਿਚ ਕੋਰੋਨਾ ਪਾਜ਼ਿਟਿਵ ਦਾ ਅੰਕੜਾ 209 ਹੋ ਚੁੱਕਿਆ ਹੈ, ਜਿਨ੍ਹਾਂ ਵਿਚੋਂ 149 ਪੀੜਤ ਠੀਕ ਹੋ ਕੇ ਘਰ ਜਾ ਚੁਕੇ ਹਨ। ਪਰ ਅਜੇ ਵੀ ਜ਼ਿਲ੍ਹੇ ਵਿਚ ਕੋਰੋਨਾ ਦੇ 54 ਪੀੜਤ ਜੇਰੇ ਇਲਾਜ ਹਨ ਅਤੇ ਇਸ ਮਹਾਮਾਰੀ ਕਾਰਨ ਹੁਣ ਤੱਕ ਜ਼ਿਲ੍ਹੇ ਦੇ ਵਿਚ 6 ਲੋਕਾਂ ਦੀ ਮੌਤ ਹੋ ਚੁਕੀ ਹੈ।