Punjab
ਪਠਾਨਕੋਟ ‘ਚ ਵੱਧ ਰਹੇ ਕੋਰੋਨਾ ਮਰੀਜ਼,ਹੋਈ 4 ਨਵੇਂ ਮਰੀਜ਼ ਦੀ ਪੁਸ਼ਟੀ

ਪਠਾਨਕੋਟ, 07 ਜੁਲਾਈ (ਮੁਕੇਸ਼ ਸੈਣੀ ): ਪਠਾਨਕੋਟ ਦੇ ਵਿੱਚ ਕਰੋਨਾ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਦਿਨ ਬਾ ਦਿਨ ਵਧਦੀ ਜਾ ਰਹੀ ਹੈ। ਅੱਜ ਭਾਵ ਮੰਗਲਵਾਰ ਨੂੰ ਪਠਾਨਕੋਟ ਵਿਖੇ ਚਾਰ ਕੋਰੋਨਾ ਪਾਜ਼ਿਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਜਿਨ੍ਹਾਂ ਦਾ ਇਲਾਜ ਪਠਾਨਕੋਟ ਦੇ ਵਿੱਚ ਸ਼ੁਰੂ ਕਰ ਦਿੱਤਾ ਗਿਆ ਹੈ। ਪਠਾਨਕੋਟ ਦੇ ਵਿੱਚ ਕਰੋਨਾ ਦੇ ਨਾਲ ਪੀੜਤ ਮਰੀਜ਼ਾਂ ਦਾ ਅੰਕੜਾ 235 ਤੱਕ ਪੁੱਜ ਚੁੱਕਿਆ ਹੈ। ਜਿਦੇ ਵਿੱਚੋਂ 198 ਲੋਕ ਠੀਕ ਹੋ ਕੇ ਆਪਣੇ ਘਰ ਜਾ ਚੁੱਕੇ ਹਨ ਅਤੇ ਅਜੇ ਵੀ 31 ਲੋਕ ਜੇਰੇ ਇਲਾਜ ਹਨ। ਜਿਨ੍ਹਾਂ ਦਾ ਇਲਾਜ ਪਠਾਨਕੋਟ ਦੇ ਵਿੱਚ ਚੱਲ ਰਿਹਾ ਹੈ ਅਤੇ ਇਸ ਤੋਂ ਇਲਾਵਾ 6 ਲੋਕ ਕਰੋਨਾ ਮਹਾਂਮਾਰੀ ਕਾਰਨ ਆਪਣੀ ਜਾਨ ਗਵਾ ਚੁੱਕੇ ਹਨ।