Connect with us

Punjab

ਬੋਲਣ ਸੁਨਣ ਤੋਂ ਅਸਮਰੱਥ ਵੋਟਰਾਂ ਦੀ ਸਹੂਲਤ ਲਈ ਵਟਸ ਅੱਪ ਹੈਲਪ ਲਾਈਨ ਨੰਬਰ ਜਾਰੀ ਕਰ ਪਟਿਆਲਾ ਜ਼ਿਲ੍ਹੇ ਨੇ ਕੀਤੀ ਵਿਲੱਖਣ ਪਹਿਲ-ਹਰ ਇੱਕ ਵੋਟਰ ਤੱਕ ਪਹੁੰਚ ਕਰਕੇ ਵੋਟ ਪਵਾਉਣਾ ਮੁੱਖ ਮਕਸਦ – ਡਿਪਟੀ ਕਮਿਸ਼ਨਰ

Published

on

ਪਟਿਆਲਾ,

ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਹਰ ਇੱਕ ਵੋਟਰ ਤੱਕ ਪਹੁੰਚ ਕਰਕੇ ਵੋਟ ਪਵਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਇਸ ਲੜੀ ਅਧੀਨ ਇੱਕ ਨਵੇਕਲੀ ਪਹਿਲ ਵਜੋਂ ਅੱਜ ਦਿਵਿਆਂਗਜਨ ਵੋਟਰਾਂ (ਬੋਲਣ ਸੁਨਣ ਤੋਂ ਅਸਮਰੱਥ ਵੋਟਰਾਂ) ਦੀ ਸਹੂਲਤ ਲਈ ਜ਼ਿਲ੍ਹਾ ਚੋਣ ਅਫ਼ਸਰ ਕਮ-ਡਿਪਟੀ ਕਮਿਸ਼ਨਰ ਪਟਿਆਲਾ ਸੰਦੀਪ ਹੰਸ ਨੇ 5 ਵੋਟਰ ਹੈਲਪ ਲਾਈਨ ਵੱਟਸ ਅੱਪ ਨੰਬਰ ਜਾਰੀ ਕੀਤੇ ਜਿਨ੍ਹਾਂ ਦਾ ਕਾਰਜ ਖੇਤਰ ਜ਼ਿਲ੍ਹਾ ਪਟਿਆਲਾ ਹੋਵੇਗਾ।

ਇਸ ਮੌਕੇ ਉਪ ਜ਼ਿਲ੍ਹਾ ਚੋਣ ਅਫ਼ਸਰ ਕਮ-ਵਧੀਕ ਡਿਪਟੀ ਕਮਿਸ਼ਨਰ ਜਰਨਲ ਗੁਰਪ੍ਰੀਤ ਸਿੰਘ ਥਿੰਦ, ਸਹਾਇਕ ਕਮਿਸ਼ਨਰ ਕਿਰਨ ਸ਼ਰਮਾ, ਜ਼ਿਲ੍ਹਾ ਨੋਡਲ ਅਧਿਕਾਰੀ ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ, ਜ਼ਿਲ੍ਹਾ ਨੋਡਲ ਅਧਿਕਾਰੀ ਦਿਵਿਆਂਗਜਨ ਅਤੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਸਿੰਘ ਟਿਵਾਣਾ ਵੀ ਨਾਲ ਮੌਜੂਦ ਸਨ।
ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਦੱਸਿਆ ਕਿ ਉਪਰੋਕਤ ਨੰਬਰਾਂ ਰਾਹੀਂ ਬੋਲਣ ਸੁਨਣ ਤੋਂ ਅਸਮਰੱਥ ਵੋਟਰ ਆਪਣੀਆਂ ਚੋਣਾਂ ਸਬੰਧੀ ਕਿਸੇ ਵੀ ਤਰ੍ਹਾਂ ਦੀ ਇਨਕੁਆਰੀ ਵੀਡੀਓ ਕਾਲ ਰਾਹੀਂ ਸੰਕੇਤਕ ਭਾਸ਼ਾ ਵਿੱਚ ਗੱਲਬਾਤ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਉਪਰੋਕਤ ਨੰਬਰਾਂ ਨੂੰ ਚਲਾਉਣ ਵਾਲੇ ਸੰਕੇਤਕ ਭਾਸ਼ਾ ਵਿੱਚ ਮਾਹਰ ਦੁਭਾਸ਼ੀਆ ਹਨ। ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਪ੍ਰੋ ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਦੱਸਿਆ ਕਿ ਬੋਲਣ ਸੁਨਣ ਤੋਂ ਅਸਮਰੱਥ ਵੋਟਰ ਸੌਰਭ ਸਿੰਘ 6239884905, ਰਵਿੰਦਰ ਕੌਰ 8968232009, ਅੰਜਲੀ ਰਾਣਾ 7652982986, ਕੁਸਮ 9459363179, ਦੀਕਸ਼ਾ 8628073781 ਨਾਲ ਵੱਟਸ ਅੱਪ ਵੀਡੀਓ ਕਾਲ ਕਰ ਸਕਦੇ ਹਨ।


ਇਸ ਮੌਕੇ ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਪ੍ਰੋ ਗੁਰਬਖਸ਼ੀਸ਼ ਸਿੰਘ ਅੰਟਾਲ ਵੱਲੋਂ ਸਵੀਪ ਗਤੀਵਿਧੀਆਂ ਬਾਰੇ ਤਿਆਰ ਕੌਫ਼ੀ ਟੇਬਲ ਬੁੱਕ ਵੀ ਜ਼ਿਲ੍ਹਾ ਚੋਣ ਅਫ਼ਸਰ ਜੀ ਵੱਲੋਂ ਜਾਰੀ ਕੀਤੀ ਗਈ। ਉਪਰੋਕਤ ਨੰਬਰਾਂ ਉਪਰ ਹੋਣ ਵਾਲੀਆਂ ਵੀਡੀਓ ਕਾਲਜ ਸਬੰਧੀ ਜ਼ਿਲ੍ਹਾ ਨੋਡਲ ਅਧਿਕਾਰੀ ਦਿਵਿਆਂਗਜਨ ਵਰਿੰਦਰ ਸਿੰਘ ਟਿਵਾਣਾ ਦੁਆਰਾ ਚੈਕ ਰੱਖਿਆ ਜਾਵੇਗਾ।